सवाल जवाब डिटेल

X
topAds topAds
X
leftAds
X
rightAds
द्वारा प्रकाशित किया गया था Sehajpal singh
पंजाब
13 Oct 2023 09:17:51

ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਕੋਲ 1 h f ਗਾ ਹੈ ਉਸਦੇ denmark da falcon 40135 bull da semen ਭਰਾਇਆ ਸੀ ਹੁਣ ਇਹ ਚੌਥੇ ਸੂਏ ਬੱਚਾ ਦਿੱਤਾ ਹੈ ਬੱਚਾ ਵੱਛੀ ਹੈ ਜੀ ਗਾ ਦਾ ਤੀਜੇ ਸੂਏ ਦਾ ਦੁੱਧ 21 ਲੀਟਰ ਸੀ ਇਸ ਵਾਰ ਸੂਈ ਨੂੰ 21 ਦਿਨ ਹੋ ਗਏ ਹਨ ਗਾ 20 ਲੀਟਰ ਦੁੱਧ ਤੇ ਆ ਹੈ ਗਾ ਦੀ ਡੀਵਰਮਿੰਗ ਕੱਲ albomar liqued ਨਾਲ ਕਰ ਦਿੱਤੀ ਹੈ ਜੀ ਤੇ ਵੱਛੀ ਦੀ ਪਹਿਲੀ ਡੀਵਰਮਿੰਗ piperazine liqued 12 ml ਨਾਲ ਕਰ ਦਿਤੀ ਹੈ ਜੀ ਗਾ 23 ਤੋ 25 ਲੀਟਰ ਦੁੱਧ ਤੱਕ ਪਹੁੰਚ ਜਾਵੇਗੀ ਜੀ ਮੇਰਾ ਸਵਾਲ ਹੈ ਕਿ ਗਾ ਦੀ ਕੀ ਦੇਖਭਾਲ ਕੀਤੀ ਜਾਵੇ ਕੀ ਤੇ ਪੈਦਾ ਹੋਈ ਵੱਛੀ ਕਿੰਨਾ ਕੁ ਦੁੱਧ ਦੇ ਦੇਵੇਗੀ ਜੀ ਗਾ bull ਅਤੇ ਵੱਛੀ ਦੀ ਫੋਟੋ ਭੇਜ ਦਿੱਤੀ ਹੈ ਜੀ ਧੰਨਵਾਦ

कृपया कम से कम एक विकल्प का चयन करें
उत्तर खाली नहीं हो सकता है
Ravinder Chahal
पंजाब
14 Oct 2023 09:19:20

ਤੁਸੀ ਇਸ ਨੂੰ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਜਿਸਦਾ ਰਿਕਾਰਡ ਲਗਭਗ 46 ਲੀਟਰ ਪ੍ਰਤੀ ਦਿਨ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਵੱਛੀ ਦਾ ਦੁੱਧ ਉਦੋਂ ਹੀ ਪਤਾ ਲਗੇਗਾ ਜਦੋ ਇਸ ਨੂੰ ਤਿਆਰ ਹੋਣ ਤੇ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਇਆ ਜਾਵੇਗਾ ਅਤੇ ਉਸ ਸੀਮਨ ਦੇ ਰਿਕਾਰਡ ਅਤੇ ਇਸਦੀ ਮਾਂ ਦੇ ਦੁੱਧ ਰਿਕਾਰਡ ਦੇ ਹਿਸਾਬ ਨਾਲ ਹੀ ਇਸਦਾ ਦੁੱਧ ਹੋਵੇਗਾ ਤੁਸੀ ਅਜੇ ਇਸ ਨੂੰ ਚੰਗੀ ਖੁਰਾਕ ਅਤੇ ਚੰਗਾ ਦੁੱਧ ਪਿਲਾ ਕੇ ਤਿਆਰ ਕਰੋ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਅਤੇ 8 ਮਹੀਨੇ ਦੀ ਉਮਰ ਤੋਂ ਬਾਦ 3- 3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਅਤੇ ਹਰ ਵਾਰ ਸਾਲਟ ਜਰੂਰ ਬਦਲੋ

X
bottomImg bottomImg