
ਹਰਿਆਲੀ ਧਰਤ ਨੂੰ ਜ਼ਹਿਰ ਦੀ ਜਾਗ

ਪੰਜਾਬ, ਜੋ ਸੰਸਾਰ ਲਈ ਹਰਿਆਲੀ ਅਤੇ ਸਿਹਤਮੰਦ ਵਿਅਕਤੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਅੱਜ ਗੰਭੀਰ ਬਿਮਾਰੀਆਂ ਦੀ ਮਾਰ ਹੇਠ ਹੈ। ਅੱਜ ਅਸੀਂ ਇੱਥੇ ਕੌਮਾਂਤਰੀ ਬਰਾਂਡ ਦੁਆਰਾ ਤਿਆਰ ਕੀਤੀ ਅਤੇ ਬਹੁਚਰਚਿਤ ਨਦੀਨਨਾਸ਼ਕ (ਜ਼ਹਿਰ) ਸਬੰਧੀ ਜਾਣਕਾਰੀ ਦੇ ਰਹੇ ਹਾਂ। ਪੰਜਾਬ ਵਿੱਚ ਇੱਕ ਜ਼ਹਿਰ (ਦਵਾਈ) ਰਾਊਂਡਅੱਪ ਆਮ ਹੀ ਨਾਲ ਵੱਟਾ ਜਾਂ ਆੜਾਂ ਦਾ ਘਾਹ ਸੁਕਾਉਣ ਲਈ ਅਤੇ ਮੂੰਗੀ, ਮਸਰੀ, ਝੋਨਾ, ਕਣਕ, ਮੱਕੀ ਤੇ ਬਾਜਰਾ ਆਦਿ ਫ਼ਸਲਾਂ ਨੂੰ ਜਲਦੀ ਅਤੇ ਇਕਸਾਰ ਪਕਾਉਣ ਲਈ ਵਰਤਿਆ ਜਾਂਦਾ ਹੈ। ਇਸ ਜ਼ਹਿਰ ਦੇ ਸਬੰਧ ਵਿੱਚ ਕੁਝ ਤੱਥ ਪੇਸ਼ ਹਨ।
ਇਸ ਦਵਾਈ (ਜ਼ਹਿਰ) ਨੂੰ ਕੌਮਾਂਤਰੀ ਕੰਪਨੀ ਮੌਨਸੈਂਟੋ ਵੱਲੋਂ ਬਣਾਇਆ ਜਾਂਦਾ ਹੈ। ਇਸ ਕੰਪਨੀ ਵੱਲੋਂ ਹੋਰ ਵੀ ਕੀਟਨਾਸ਼ਕ ਅਤੇ ਨਦੀਨਨਾਸ਼ਕ ਬਣਾਏ ਜਾਂਦੇ ਹਨ ਅਤੇ ਖੇਤੀਬਾੜੀ ਲਈ ਵਰਤੇ ਜਾਂਦੇ ਹਨ। ਪਰ ਰਾਉਂਡ ਅੱਪ ਅਜਿਹਾ ਨਦੀਨਨਾਸ਼ਕ ਹੈ ਜੋ ਸੰਸਾਰ ਵਿੱਚ ਆਪਣੇ ਦੁਰਪ੍ਰਭਾਵਾਂ ਅਤੇ ਬਹੁਕੌਮੀ ਕੰਪਨੀ ਦੇ ਬਹੁਬਲ ਕਰਕੇ ਬਦਨਾਮ ਹੈ। ਇਹ ਉਹੋ ਕੰਪਨੀ ਹੈ ਜਿਸ ਨੇ ਏਜੰਟ ਔਰੇਜ਼ ਨਾਮਕ ਜ਼ਹਿਰ ਬਣਾਇਆ ਸੀ, ਜੋ ਅਮਰੀਕੀ ਫ਼ੌਜਾਂ ਨੇ ਵੀਅਤਨਾਮ ਦੇ ਜੰਗਲਾਂ ਨੂੰ ਤਬਾਹ ਕਰਨ ਲਈ ਵਰਤਿਆ ਸੀ। ਜਦੋਂ ਅਮਰੀਕੀ ਫ਼ੌਜੀ ਵੀਅਤਨਾਮੀਆਂ ਦੇ ਗੁਰੀਲਾ ਯੁੱਧ ਵਿੱਚ ਮਾਤ ਖਾ ਰਹੇ ਸਨ ਅਤੇ ਜਦੋਂ ਜੰਗਲ ਵੀਅਤਨਾਮਿਆਂ ਦੀ ਪਨਾਹਗਾਰ ਬਣ ਗਏ ਸਨ, ਉਦੋਂ ਅਮਰੀਕੀ ਫ਼ੌਜੀਆਂ ਨੇ ਅਪਰੇਸ਼ਨ ਰਾਂਚ ਹੈੱਡ (1962-1975) ਦੇ ਨਾਂ ਹੇਠ ਅੰਨ੍ਹੇਵਾਹ ਰਸਾਇਣਕ ਹਥਿਆਰਾਂ (ਇਸ ਜ਼ਹਿਰ) ਦੀ ਵਰਤੋਂ ਕੀਤੀ ਸੀ। ਲੜਾਈ ਖ਼ਤਮ ਹੋਣ ਤੋਂ ਬਾਅਦ ਮੌਨਸੈਂਟੋ ਕੰਪਨੀ ਨੇ ਇਸ ਜ਼ਹਿਰ ਦੇ ਸਾਰੇ ਅਧਿਕਾਰ ਅਤੇ ਬਾਕੀ ਬਚੀ ਹੋਈ ਜ਼ਹਿਰ ਅਮਰੀਕੀ ਸਰਕਾਰ ਕੋਲੋਂ ਖ਼ਰੀਦ ਲਈ ਸੀ। ਇੱਥੇ ਇਹ ਦੱਸਣਯੋਗ ਹੋਵੇਗਾ ਕਿ ਏਜੰਟ ਔਰੇਜ਼ ਵਿੱਚ ਡਾਇਓਸੀਨ (dioxin) ਨਾਮਕ ਤੱਤ ਹੈ ਜੋ ਬਨਸਪਤੀ/ਘਾਹ ਨੂੰ ਸਕਾਉਣ ਦੇ ਕੰਮ ਆਉਂਦਾ ਹੈ। ਮੌਨਸੈਂਟੋ ਕੰਪਨੀ ਇਸ ਜ਼ਹਿਰ ਨੂੰ ਬਣਾਉਣ ਦਾ ਕੰਮ ਕਰਦੀ ਸੀ। ਇਸੇ ਤਰ੍ਹਾਂ ਰਾਊਂਡ ਅੱਪ ਵਿੱਚ ਗਲਾਈਫੋਸੇਟ ਨਾਮਕ ਤੱਤ ਹੈ ਜੋ ਘਾਹ/ਬਨਸਪਤੀ ਨੂੰ ਸਕਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਵੀ ਮੌਨਸੈਂਟੋ ਕੰਪਨੀ ਬਣਾਉਂਦੀ ਹੈ।
ਸੰਸਾਰ ਵਿੱਚ ਇਸ ਜ਼ਹਿਰ ਦੇ ਮਾੜੇ-ਪ੍ਰਭਾਵਾਂ ਬਾਰੇ ਸਵਾਲ ਉੱਠਣ ਲਗ ਪਏ ਹਨ ਕਿ ਇਸ ਕਾਰਨ ਮਨੁੱਖੀ ਸਿਹਤ ਨੂੰ ਬਹੁਤ ਖ਼ਤਰਾ ਹੈ, ਇਸ ਦੇ ਕਾਰਨ ਕੈਂਸਰ ਅਤੇ ਮਨੋਰੋਗ ਆਦਿ ਪੈਦਾ ਹੁੰਦੇ ਹਨ। ਇਸ ਕਰਕੇ ਕੁਝ ਮੁਲਕਾਂ ਨੇ ਇਸ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਰਕੇ ਵਿਸ਼ਵ ਸਿਹਤ ਸੰਸਥਾ (W8O) ਨੇ ਯੂਰੋਪੀਅਨ ਖਾਦ ਸੁਰੱਖਿਆ ਅਥਾਰਟੀ ਨੂੰ ਇਸ ਦੇ ਦੁਰਪ੍ਰਭਾਵਾਂ ਸਬੰਧੀ ਅਧਿਐਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਯੂਰੋਪੀਅਨ ਖਾਦ ਸੁਰੱਖਿਆ ਅਥਾਰਟੀ ਨੇ 2017 ਵਾਲੇ ਜਰਨਲ ਵਿਚ ਇਸ ਦੀ ਰਿਪੋਰਟ ਛਾਪੀ ਜਿਸ ਮੁਤਾਬਕ ਇਸ ਦੀ ਵਰਤੋਂ ਦੇ ਮਨੁੱਖੀ ਸਿਹਤ ਉੱਤੇ ਕੋਈ ਦੁਰਪ੍ਰਭਾਵ ਨਹੀਂ ਪੈਂਦੇ।
ਪਰ ਸੰਸਾਰ ਦੇ ਪ੍ਰਸਿੱਧ 96 ਸਾਇੰਸਦਾਨਾਂ ਅਤੇ ਅਕਾਦਮਿਕ ਹਸਤੀਆਂ ਨੇ ਖੁੱਲ੍ਹੇ ਪੱਤਰ ਨਾਲ ਵਿਸ਼ਵ ਸਿਹਤ ਸੰਸਥਾ ਨੂੰ ਚੇਤੰਨ ਕੀਤਾ ਹੈ ਜਿਹੜੀ ਰਿਪੋਰਟ ਯੂਰੋਪੀਅਨ ਖਾਦ ਸੁਰੱਖਿਆ ਅਥਾਰਟੀ (56S1’s) ਦੁਆਰਾ ਤਿਆਰ ਕੀਤੀ ਹੈ ਜਿਸ ਦਾ ਮਕਸਦ ਗਲਾਈਫੋਸੇਟ ਜ਼ਹਿਰ ਦਾ ਮਨੁੱਖੀ ਸਿਹਤ ਉੱਤੇ ਬੁਰੇ ਪ੍ਰਭਾਵਾਂ ਦਾ ਅਧਿਐਨ ਕਰਨਾ ਸੀ, ਉਹ ਰਿਪੋਰਟ ਗ਼ਲਤ ਹੈ। ਗਾਰਡੀਅਨ ਅਖ਼ਬਾਰ ਨੇ 14 ਸਤੰਬਰ 2017 ਵਿੱਚ ਛਾਪਿਆ ਕਿ ਇਹ ਰਿਪੋਰਟ ਮੌਨਸੈਂਟੋ ਕੰਪਨੀ ਦੁਆਰਾ ਕਰਵਾਏ ਗਏ ਅਧਿਐਨ ਦਾ ਸਿਰਫ਼ ਚਰਬਾ ਹੀ ਹੈ। ਸੋ ਇਸ ਖਰਬਪਤੀ ਕੰਪਨੀ ਨੇ ਈਐਫਐਸਈ (56S1’s) ਰਿਪੋਰਟ ਨੂੰ ਤਿਆਰ ਕਰਵਾਉਣ ਲਈ ਗ਼ਲਤ ਤਰੀਕੇ ਵਰਤੇ ਹਨ।
ਸੰਸਾਰ ਦੇ ਬਹੁਤ ਸਾਰੇ ਮੁਲਕ ਜਿਵੇਂ ਕਿ ਕੈਲੀਫੋਰਨੀਆ (ਅਮਰੀਕਾ), ਯੂਰੋਪੀਅਨ ਯੂਨੀਅਨ, ਨੀਦਰਲੈਂਡ, ਕੰਲੋਬੀਆ, ਬਰਮੁਡਾ, ਸ੍ਰੀਲੰਕਾ, ਸਾਲਵਾਡੋਰ ਆਦਿ ਨੇ ਇਸ ਜ਼ਹਿਰ ਦੀ ਵਰਤੋਂ ਉੱਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਜੂਅਰੀ ਨੇ ਮੌਨਸੈਂਟੋ ਕੰਪਨੀ ਨੂੰ 289 ਮਿਲੀਅਨ ਡਾਲਰ ਦਾ ਜ਼ੁਰਮਾਨਾ ਇਸ ਲਈ ਕੀਤਾ ਹੈ ਕਿ ਇਸ ਦੀ ਵਰਤੋਂ ਨਾਲ ਇਕ ਸਕੂਲ ਦੇ ਗਰਾਊਂਡ ਮੈਨ ਨੂੰ ਕੈਂਸਰ ਹੋ ਗਿਆ ਸੀ। ਹੁਣ ਤੱਕ ਇਸ ਕੰਪਨੀ ਦੇ ਖ਼ਿਲਾਫ਼ 8000 ਤੋਂ ਵੱਧ ਕੇਸ ਹੋ ਚੁੱਕੇ ਹਨ।
ਇਸ ਦੀ ਅੰਨ੍ਹੇਵਾਹ ਵਰਤੋਂ ਕਿਸਾਨੀ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰ ਰਹੀ ਹੈ। ਸਾਡੇ ਖੇਤੀ ਵਿਗਿਆਨੀ ਤੇ ਖੇਤੀਬਾੜੀ ਮਹਿਕਮਾ ਇਸ ਦੀ ਦੁਰਵਰਤੋਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਅਸਫਲ ਨਜ਼ਰ ਆ ਰਹੇ ਹਨ।
ਇਕੋਵਾਚ ਰਸਾਲੇ ਦੇ ਅਧਿਐਨ ਅਨੁਸਾਰ ਇਸ ਦੇ ਕਾਰਨ ਏਡੀਐਚਡੀ ਬਿਮਾਰੀ ਆਮ ਕਿਸਾਨ ਪਰਿਵਾਰਾਂ ਵਿੱਚ ਪਾਈ ਜਾਂਦੀ ਹੈ ਜਿਸ ਵਿੱਚ ਵਿਅਕਤੀ ਦੀ ਇਕਾਗਰਤਾ ਸ਼ਕਤੀ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਅਲਜਾਈਮਰ ਰੋਗ ਜਿਸ ਨਾਲ ਯਾਦਸ਼ਕਤੀ ਖ਼ਤਮ ਹੋ ਜਾਂਦੀ ਹੈ, ਅਨੇਨਸੀਫੇਲੀ ਰੋਗ, ਜਮਾਂਦਰੂ ਦਿਮਾਗੀ ਨੁਕਸ, ਦਿਮਾਗੀ ਕੈਂਸਰ, ਛਾਤੀ ਦਾ ਕੈਂਸਰ, ਕਿਡਨੀ ਰੋਗ, ਡਿਪਰੇਸ਼ਨ, ਸ਼ੱਕਰਰੋਗ, ਹਿਰਦੇਰੋਗ, ਪੇਟ ਨਾਲ ਸਬੰਧਿਤ ਬਿਮਾਰੀਆਂ, ਪਾਰਕਿਨਕਸ ਰੋਗ, ਨਿਪੁੰਸਕਤਾ, ਗਰਭਪਾਤ ਹੋ ਜਾਣਾ, ਗਰਭਧਾਰਨ ਨਾ ਹੋ ਸਕਣਾ, ਸਾਹ ਨਾਲ ਸਬੰਧਿਤ ਰੋਗ ਇਸ ਦੀ ਵਰਤੋਂ ਕਾਰਨ ਕਿਸਾਨਾਂ ਵਿੱਚ ਪਾਏ ਜਾਂਦੇ ਹਨ।
ਲਾਲਚੀ ਬਿਰਤੀ ਵਾਲੇ ਨੇਤਾਵਾਂ, ਅਧਿਕਾਰੀਆਂ ਅਤੇ ਕਾਨੂੰਨਘਾੜਿਆਂ ਆਦਿ ਕੋਲੋਂ ਕਿਸੇ ਤਰ੍ਹਾਂ ਦੀ ਆਸ ਰੱਖਣੀ ਮੂਰਖਤਾ ਹੈ। ਸਾਨੂੰ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰਾਊਂਡ ਅੱਪ ਜਾਂ ਜਿਸ ਜ਼ਹਿਰ ਵਿੱਚ ਇਹ ਤੱਤ ਹੋਵੇ ਉਸ ਨੂੰ ਤੁਰੰਤ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ। ਜੇ ਅਸੀਂ ਚੇਤੰਨ ਹੋ ਗਏ ਤਾਂ ‘ਚੰਗੀ ਸਿਹਤ’ ਮਿਸ਼ਨ ਆਪਣੇ ਆਪ ਸਫ਼ਲ ਹੋ ਜਾਵੇਗਾ। ਸੋ ਇਸ ਲੇਖ ਰਾਹੀਂ ਸਿਰਫ਼ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਰਾਹ ਯਕੀਨਣ ਤੁਸੀਂ ਆਪ ਲੱਭ ਲਵੋਗੇ।
ਈਮੇਲ: dr.bsvirk@gmail.com
माहिर कमेटी
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।