ਇਸ ਦੇ ਨਾਲ-ਨਾਲ ਦੱਖਣੀ ਭਾਰਤ ਵਿੱਚ ਪਸ਼ੂਆਂ ’ਤੇ ਇਸ ਰੋਗ ਅਤੇ ਹੋਰਨਾਂ ਰੋਗਾਂ ਦੇ ਇਲਾਜ ਲਈ ਕੁਦਰਤੀ ਪ੍ਰਣਾਲੀ ਤੇ ਹੋਈਆਂ ਖੋਜਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਪਸ਼ੂਆਂ ਦੇ ਰੋਗਾਂ ਤੋਂ ਦੇਸੀ, ਕੁਦਰਤੀ ਜਾਂ ਆਯੂਰਵੈਦਿਕ ਪ੍ਰਣਾਲੀ ਦੇ ਇਲਾਜ ਨਾਲ 100 ਫ਼ੀਸਦੀ ਮੁਕਤੀ ਪਾਈ ਜਾ ਸਕਦੀ ਹੈ। ਇਸ ਨਾਲ ਪਸ਼ੂਆਂ ਦੀ ਸਿਹਤ ਜਾਂ ਪਸ਼ੂਆਂ ਦੇ ਉਤਪਾਦ ਤੋਂ ਹੋਣ ਵਾਲੇ ਨੁਕਸਾਨ ਤੋਂ ਮਨੁੱਖੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ। ਪਸ਼ੂਆਂ ਦੇ ਇਲਾਜ ਲਈ ਇਸ ਕੁਦਰਤੀ ਇਲਾਜ ਪ੍ਰਣਾਲੀ ਨੂੰ ਐਥਨੋ-ਵੈਟਰਨਰੀ ਪ੍ਰੈਕਟਿਸ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰਣਾਲੀ ਤਹਿਤ ਪਸ਼ੂਆਂ ਦੀ ਹਰ ਬਿਮਾਰੀ ਦਾ ਸੌ ਫ਼ੀਸਦੀ ਇਲਾਜ ਸੰਭਵ ਹੈ ਅਤੇ ਇਹ ਇਲਾਜ ਬਹੁਤ ਦੀ ਘੱਟ ਕੀਮਤ ’ਤੇ ਕੀਤਾ ਜਾ ਸਕਦਾ ਹੈ। ਪਸ਼ੂਆਂ ਦੇ ਥਣਾਂ ਲਈ ਭਿਆਨਕ ਮੰਨੇ ਜਾਣ ਵਾਲੇ ਥਨੈਲਾ ਰੋਗ ਦਾ ਇਲਾਜ ਕੇਵਲ 30 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਪੰਜ ਦਿਨਾਂ ਵਿੱਚ ਸੰਭਵ ਹੈ, ਜੋ ਕਿ ਕਿਸਾਨ ਲਈ ਮੌਜੂਦਾ ਪ੍ਰਣਾਲੀ ਨਾਲ 2 ਹਜ਼ਾਰ ਰੁਪਏ ਪ੍ਰਤੀ ਪਸ਼ੂ ਪੈਂਦਾ ਹੈ।
ਇਸ ਰੋਗ ਦੇ ਕੁਦਰਤੀ ਇਲਾਜ ਲਈ ਹੇਠ ਲਿਖੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ: ਕਮਾਰ ਦੇ ਪੱਤੇ 250 ਗ੍ਰਾਮ, ਹਲਦੀ 50 ਗ੍ਰਾਮ ਤੇ ਚੂਨਾ 10 ਗ੍ਰਾਮ।
ਕਿਸਾਨ ਦੇ ਘਰ ਵਿੱਚ ਆਮ ਮਿਲਣ ਵਾਲੀਆਂ ਉਪਰੋਕਤ ਤਿੰਨ ਵਸਤੂਆਂ ਪਸ਼ੂਆਂ ਨੂੰ ਇਸ ਰੋਗ ਤੋਂ ਪੰਜ ਦਿਨ ਵਿੱਚ ਠੀਕ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਇਨ੍ਹਾਂ ਨੂੰ ਵਰਤਣ ਲਈ ਕਮਾਰ ਦੇ ਪੱਤਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿਕਸੀ ਵਿੱਚ ਪਾ ਕੇ ਹਲਦੀ ਅਤੇ ਚੂਨੇ ਨਾਲ ਪੀਸ ਕੇ ਪੇਸਟ ਦੇ ਰੂਪ ਵਿੱਚ ਤਿਆਰ ਕਰਨਾ ਹੈ। ਇਸ ਪੇਸਟ ਵਿੱਚ ਜ਼ਰੂਰਤ ਅਨੁਸਾਰ ਪਾਣੀ ਮਿਲਾ ਕੇ ਪ੍ਰਭਾਵਿਤ ਪਸ਼ੂ ਦੇ ਪੂਰੇ ਥਣਭਾਗ ’ਤੇ ਮਾਲਸ਼ ਕਰਕੇ ਦਿਨ ਵਿੱਚ 10 ਵਾਰ ਲਗਾਉਣ ਹੁੰਦਾ ਹੈ। ਇੱਥੇ ਇਹ ਧਿਆਨ ਰੱਖਣਾ ਹੈ ਕਿ ਇਹ ਤਿਆਰ ਸਮੱਗਰੀ ਕੇਵਲ ਇੱਕ ਦਿਨ ਦੀ ਵਰਤੋਂ ਵਾਸਤੇ ਹੀ ਤਿਆਰ ਕਰਨੀ ਹੁੰਦੀ ਹੈ। ਹਰ ਰੋਜ਼ ਇਸ ਦਾ ਨਵਾਂ ਪੇਸਟ ਤਿਆਰ ਕਰਨਾ ਚਾਹੀਦਾ ਹੈ।
ਪੰਜ ਦਿਨ ਇਸ ਇਲਾਜ ਨਾਲ ਪਸ਼ੂਆਂ ਦਾ ਥਨੈਲਾ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਸ ਇਲਾਜ ਦੌਰਾਨ ਕੋਈ ਕੈਮੀਕਲ ਜਾਂ ਅੈਂਟੀਬਾਇਓਟਿਕ ਟੀਕੇ ਦੀ ਵਰਤੋਂ ਨਾ ਹੋਣ ਕਾਰਨ ਪਸ਼ੂ ਤੋਂ ਪ੍ਰਾਪਤ ਹੋਣ ਵਾਲੇ ਦੁੱਧ ਵਿੱਚ ਕਿਸੇ ਕਿਸਮ ਦੀ ਬਿਮਾਰੀ ਦੇ ਜਾਂ ਕੈਮੀਕਲ ਦੇ ਔਗੁਣ ਨਹੀਂ ਆਉਂਦੇ। ਇਸ ਕਾਰਨ ਦੁੱਧ ਦੀ ਗੁਣਵੱਤਾ ਉੱਚ ਪੱਧਰ ਦੀ ਪ੍ਰਾਪਤ ਹੁੰਦੀ ਹੈ।
ਪਸ਼ੂਆਂ ਦੀ ਇਲਾਜ ਪ੍ਰਣਾਲੀ ਨੂੰ ਕੁਦਰਤੀ ਤਰੀਕੇ ਨਾਲ ਪ੍ਰਚਾਰਨ ਦੇ ਮਕਸਦ ਅਤੇ ਦੁੱਧ ਦੀ ਉੱਚ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਮਿਲਕਫੈੱਡ ਨੇ ਇਹ ਉਪਰਾਲਾ ਥਨੈਲਾ ਰੋਗ ਰੋਕਥਾਮ ਯੋਜਨਾ ਵਜੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਗਰਾਮ ਦੇ ਤੌਰ ’ਤੇ ਲਿਆ ਹੈ। ਲੁਧਿਆਣਾ, ਰੋਪੜ ਅਤੇ ਜਲੰਧਰ ਜ਼ਿਲ੍ਹਿਆਂ ਦੇ 100 ਪਿੰਡਾਂ ਵਿੱਚ ਸ਼ੁਰੂ ਕੀਤੀ ਇਸ ਯੋਜਨਾ ਵਿੱਚ ਪਸ਼ੂਆਂ ਦੇ ਥਨੈਲਾ ਰੋਗ ਨੂੰ ਕੁਦਰਤੀ ਤੌਰ ’ਤੇ ਉਪਰੋਕਤ ਆਯੂਰਵੈਦਿਕ ਪ੍ਰਣਾਲੀ ਰਾਹੀਂ ਠੀਕ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਰੋਗ ਤੋਂ ਕਿਸਾਨਾਂ ਦੇ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਤੇ ਨਾਲ-ਨਾਲ ਪਸ਼ੂਆਂ ਅਤੇ ਮਨੁੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ।
ਥਨੈਲਾ ਰੋਗ ਦੀ ਰੋਕਥਾਮ ਯੋਜਨਾ ਪਸ਼ੂਆਂ ਤੋਂ ਪੈਦਾ ਹੋਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਵਿੱਚ ਜ਼ਰੂਰ ਸਹਾਈ ਹੋਵੇਗੀ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store