अद्यतन विवरण

2547-pinni.jpg
द्वारा प्रकाशित किया गया था PAU, Ludhiana
2018-11-08 03:34:27

ਅਲਸੀ ਪਿੰਨੀ ਬਣਾਉਣ ਦੀ ਵਿਧੀ

ਸਮੱਗਰੀ

ਅਲਸੀ 100 ਗ੍ਰਾਮ

ਦੇਸੀ ਘਿਓ: 15 ਗ੍ਰਾਮ

ਪਾਣੀ: ਲੋੜ ਅਨੁਸਾਰ

ਭੁੰਨਿਆ ਹੋਇਆ ਬੇਸਣ: 100 ਗ੍ਰਾਮ

ਸ਼ੱਕਰ / ਗੁੜ : 75 ਗ੍ਰਾਮ / 50 ਗ੍ਰਾਮ

ਵਿਧੀ

1. ਇੱਕ ਕੜਾਹੀ ਵਿੱਚ ਸ਼ੱਕਰ ਅਤੇ ਪਾਣੀ ਪਾ ਕੇ 2 ਮਿੰਟ ਲਈ ਭੂਰਾ ਹੋਣ ਤੱਕ ਪਕਾਓ।

2. ਇਸ ਵਿੱਚ ਦੇਸੀ ਘਿਓ ਪਾ ਦਿਓ।

3. ਅਲਸੀ ਨੂੰ ਭੁੰਨ ਕੇ ਇਸ ਦਾ ਆਟਾ ਬਣਾ ਲਉ।

4. ਅਲਸੀ ਦੇ ਆਟੇ ਅਤੇ ਬੇਸਣ ਨੂੰ ਪਹਿਲਾਂ ਤਿਆਰ ਕੀਤੇ ਮਿਸ਼ਰਣ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ।

5. ਫਿਰ ਅੱਗ ਤੋਂ ਉਤਾਰ ਕੇ ਇਸਦੀਆਂ ਪਿੰਨੀਆਂ ਵੱਟ ਲਉ।