यह ख़बर फ़िलहाल सिर्फ पंजाबी भाषा में ही उपलब्ध है:
ਖਰਬੂਜ਼ਾ ਗਰਮੀ ਰੁੱਤ ਦੀ ਫ਼ਸਲ ਹੈ ਅਤ ਕੋਰਾ ਸਹਿਣ ਨਹੀਂ ਕਰ ਸਕਦਾ। ਇਹ ਭਾਰਤ ਦੀ ਮਹੱਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਖਰਬੂਜ਼ਾ ਇਰਾਨ, ਅਨਾਟੋਲੀਆਂ ਅਤੇ ਅਰਮੀਨੀਆ ਦਾ ਮੂਲ ਹੈ। ਖਰਬੂਜ਼ਾ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ ਹੈ। ਇਸ ਦੇ ਵਿਚ 90% ਪਾਣੀ ਅਤੇ 9% ਕਾਰਬੋਹਾਈਡਰੇਟ ਹੁੰਦੇ ਹਨ। ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿਚ ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ।
ਇਹ ਡੂੰਘੀ ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿਚ ਜਲਦੀ ਵੱਧਦਾ ਹੈ। ਇਸ ਦੀ ਵਧੀਆਂ ਪੈਦਾਵਾਰ ਲਈ ਚੀਕਣੀ, ਰੇਤਲੀ ਅਤੇ ਪਾਣੀ ਨੂੰ ਜਲਦੀ ਸੋਖਣ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਫਸਲ ਚੱਕਰ ਦੇ ਅਨੁਸਾਰ ਹੀ ਫਸਲ ਬੀਜਣੀ ਚਾਹੀਦੀ ਹੈ। ਕਿਉਕਿ ਇਕੋ ਖੇਤ ਵਿਚ ਵਾਰ ਵਾਰ ਇਕ ਹੀ ਫਸਲ ਬੀਜਣ ਨਾਲ ਮਿੱਟੀ ਦੇ ਪੋਸ਼ਕ ਤੱਤ ਅਤੇ ਪੈਦਵਾਰ ਵੀ ਘੱਟਦੀ ਹੈ। ਬਿਮਾਰੀਆ ਦਾ ਖਤਰਾ ਵੀ ਵੱਧ ਜਾਂਦਾ ਹੈ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ। ਨਮਕ ਦੀ ਜਿਆਦਾ ਮਾਤਰਾ ਵਾਲੀ ਖਾਰੀ ਮਿੱਟੀ ਇਸ ਦੀ ਪੈਦਾਵਾਰ ਲਈ ਠੀਕ ਨਹੀ। ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ।
ਉੱਤਰੀ ਭਾਰਤ ਵਿਚ ਇਸ ਦੀ ਬਿਜਾਈ ਫਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ। ਉੱਤਰੀ ਪੂਰਬੀ ਅਤੇ ਪੱਛਮੀ ਭਾਰਤ ਵਿਚ ਬਿਜਾਈ ਨਵੰਬਰ ਤੋਂ ਜਨਵਰੀ ਵਿਚ ਕੀਤੀ ਜਾਂਦੀ ਹੈ। ਖਰਬੂਜੇ ਨੂੰ ਸਿੱਧਾ ਬੀਜ ਰਾਹੀ ਅਤੇਂ ਪਨੀਰੀ ਲਗਾ ਕੇ ਵੀ ਬੀਜਿਆਂ ਜਾ ਸਕਦਾ ਹੈ। ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ। ਬਿਜਾਈ ਲਈ 1.5 ਸੈ:ਮੀ: ਡੂੰਘੇ ਬੀਜ ਬੀਜੋ।
ਜਨਵਰੀ ਦੇ ਅਖੀਰਲੇ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ 100 ਗਜ਼ ਦੀ ਮੋਟਾਈ ਵਾਲੇ 15 ਸੈ:ਮੀ:x12 ਸੈ:ਮੀ: ਅਕਾਰ ਦੇ ਪੋਲੀਥੀਨ ਬੈਗ ਵਿਚ ਬੀਜ ਬੀਜਿਆ ਜਾ ਸਕਦਾ ਹੈ। ਪੋਲੀਥੀਨ ਬੈਗ ਵਿਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ ਇੱਕੋ ਜਿੰਨੀ ਮਾਤਰਾ ਵਿਚ ਭਰ ਲਵੋ। ਪੌਦੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ।
25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿਚ ਲਗਾ ਦਿੳ ਅਤੇ ਪੌਦੇ ਖੇਤ ਵਿਚ ਲਗਾਉਣ ਤੋਂ ਤੁਰਤ ਬਾਅਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿਚ ਹਰ ਹਫਤੇ ਸਿੰਚਾਈ ਕਰਨੀ ਚਾਹੀਦੀ ਹੈ। ਫਸਲ ਪੱਕਣ ਦੇ ਸਮੇ ਉਦੋ ਸਿੰਚਾਈ ਕਰੋ ਜਦੋਂ ਜਰੂਰਤ ਹੋਵੇ। ਜਰੂਰਤ ਤੋਂ ਜਿਆਦਾ ਪਾਣੀ ਨਹੀ ਲਗਾਉਣਾ ਚਾਹੀਦਾ। ਸਿੰਚਾਈ ਸਮੇਂ ਖਰਬੂਜੇ ਦੇ ਫਲ ਤੇ ਪਾਣੀ ਨਹੀ ਪੈਣਾ ਚਾਹੀਦਾ। ਭਾਰੀਆਂ ਮਿੱਟੀਆ ਵਿਚ ਜਿਆਦਾ ਸਿੰਚਾਈ ਨਹੀ ਕਰਨੀ ਚਾਹੀਦੀ ਕਿਉਕਿ ਇਹ ਪੌਦੇ ਨੂੰ ਲੋੜ ਤੋਂ ਜਿਆਦਾ ਵਧਾ ਦਿੰਦਾ ਹੈ। ਜਿਆਦਾ ਮਿਠਾਸ ਲਈ ਕਟਾਈ ਤੋਂ 3-6 ਦਿਨ ਪਹਿਲਾਂ ਸਿੰਚਾਈ ਨਹੀ ਕਰਨੀ ਚਾਹੀਦੀ।
ਸ੍ਰੋਤ: Rozana Spokesman
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.