Expert Advisory Details

idea99vegetables.jpg
Posted by PAU, Ludhiana
Punjab
2020-12-04 14:57:28

ਆਲੂ- ਬੀਜ ਵਾਲੀ ਫਸਲ ਵਿੱੱਚ, ਅੱਧ ਦਸੰਬਰ ਤੋਂ ਬਾਅਦ ਆਲੂਆਂ ਨੂੰ ਪਾਣੀ ਦੇਣਾ ਬੰਦ ਕਰ ਦਿਉ ਤਾਂ ਜੋ ਪਤਰਾਲ ਸੁੱਕ ਜਾਵੇ। ਮਹੀਨੇ ਦੇ ਅੰਤ ਤੇ ਜੇਕਰ 100 ਪੱਤਿਆਂ ਤੇ 20 ਤੇਲੇ ਦਿਸਣ ਤਾਂ ਪਤਰਾਲ ਕੱਟ ਦਿਉ। ਆਲੂਆਂ ਨੂੰ ਧਰਤੀ ਹੇਠ ਵਿਕਸਤ ਹੋਣ ਦਿਉ। ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਆਲੂਆਂ ਦੀ ਨਵੀਂ ਫ਼ਸਲ ਤੇ ਇੰਡੋਫਿਲ ਐਮ-45 ਦਾ ਛਿੜਕਾਅ ਕਰੋ। ਜੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਰਿਡੋਮਿਲ ਗੋਲਡ ਜਾਂ ਕਰਜਟ ਐਮ 8 ਜਾਂ ਸੈਕਟਿਨ ਜਾਂ ਈਕੂਏਸ਼ਨ ਪੋ੍ਰ ਜਾਂ ਰੀਵਸ ਜਾਂ ਮੈਲੋਡੀ ਡਿਓ ਦਾ ਛਿੜਕਾਅ ਕਰੋ।

ਟਮਾਟਰ- ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਟਮਾਟਰਾਂ ਦੀ ਪਨੀਰੀ ਲਗਾ ਦਿਉ। ਪਲਾਸਟਿਕ ਸ਼ੀਟ/ਸਰਕੰਡਾ/ਕਾਹੀ/ਪਰਾਲੀ ਆਦਿ ਬੰਨ੍ਹ ਕੇ ਬੂਟਿਆਂ ਨੂੰ ਕੋਰੇ ਤੋਂ ਬਚਾਉ। ਮਧਰੇ ਕੱਦ ਦੇ ਬੂਟੇ ਨੂੰ ਕੋਰੇ ਤੋਂ ਬਚਾਉਣ ਲਈ 100 ਗੇਜ਼ ਦੀ ਮੋਟੀ ਚਿੱਟੀ ਪਲਾਸਟਿਕ ਦੀ ਥੈਲੀ (35×25 ਸੈਂਟੀਮੀਟਰ) ਵਰਤੀ  ਸਕਦੀ ਹੈ।ਇੱਕ ਏਕੜ ਲਈ 25 ਕਿੱੱਲੋ ਅਜਿਹੇ ਲਿਫ਼ਾਫ਼ੇ ਲੋੜੀਂਦੇ ਹਨ ਜੋ 2-3 ਸਾਲ ਵਰਤੇ ਜਾ ਸਕਦੇ ਹਨ।

ਮੂਲੀ, ਸ਼ਲਗਮ ਅਤੇ ਗਾਜਰ- ਮੂਲੀ, ਸ਼ਲਗਮ ਅਤੇ ਗਾਜਰ ਦੀਆਂ ਯੂਰਪੀ ਕਿਸਮਾਂ ਦੀ ਬਿਜਾਈ ਇਸ ਮਹੀਨੇ ਦੇ ਪਹਿਲੇ ਹਫ਼ਤੇ ਖ਼ਤਮ ਕਰ ਦਿਉ। ਬੀਜ ਦੀ ਫਸਲ ਲੈਣ ਲਈ ਡੱਕ ਲਗਾ ਦਿਉ । ਬੀਜ ਲਈ ਫ਼ਸਲ ਦੇ ਡੱਕ ਲਗਾਉਣ ਤੋਂ ਪਹਿਲਾਂ 35 ਕਿੱੱਲੋ ਯੂਰੀਆ ਅਤੇ 50 ਕਿੱੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਪਾਉ। ਬਿਜਾਈ ਸਮੇਂ ਡੱਕ ਕਤਾਰਾਂ ਵਿੱਚ ਲਾਉ। ਕਤਾਰਾਂ ਅਤੇ ਬੂਟਿਆਂ ਦਾ ਫ਼ਾਸਲਾ ਮੂਲੀ ਲਈ 60×22 ਸੈ.ਮੀ., ਸ਼ਲਗਮ ਲਈ 45×15 ਸੈ.ਮੀ. ਅਤੇ ਗਾਜਰ ਲਈ 45×30 ਸੈ.ਮੀ. ਰੱਖੋ।

ਗੋਭੀ- ਸੁਧਰੇ ਬੀਜ ਉਤਪਾਦਨ ਲਈ ਵਧੀਆ ਤੇ ਵੱਡੇ ਫੁੱਲ ਚੁਣੋ ਅਤੇ ਬਾਕੀ ਦੇ ਖੁੱਲ੍ਹੇ ਦਾਣੇਦਾਰ ਜਾਂ ਪੱਤਿਆਂ ਵਾਲੇ ਬੂਟੇ ਪੁੱਟ ਦਿਉ। ਬੂਟਿਆਂ ਨੂੰ ਫੁੱਲ ਅਤੇ ਜੜ੍ਹਾਂ ਸਮੇਤ ਪੁੱਟ ਕੇ ਮਨ ਪਸੰਦ ਜਗ੍ਹਾ ਤੇ ਲਗਾ ਦਿਉ।

ਸੁਰੰਗਾਂ ਵਿਚ ਖੀਰੇ ਦੀ ਕਾਸ਼ਤ- ਖੀਰੇ ਦੀ ਅਗੇਤੀ ਪੈਦਾਵਾਰ ਲੈਣ ਲਈ ਸੁਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ ਢਾਈ ਮੀਟਰ ਦੀਆਂ ਚੌੜ੍ਹੀਆਂ ਪੱਟੀਆਂ ਬਣਾ ਲਉ ਅਤੇ ਦਸੰਬਰ ਦੇ ਮਹੀਨੇ ਵਿਚ ਪੱਟੀਆਂ ਦੇ ਦੋਨੇਂ ਪਾਸੇ 45 ਸੈਂਟੀਮੀਟਰ ਦੇ ਫਾਸਲੇ ਤੇ ਖੀਰੇ ਦੇ ਬੀਜ ਲਗਾਓ। ਬਿਜਾਈ ਕਰਨ ਤੋਂ ਬਾਅਦ ਖੀਰੇ ਨੂੰ ਸੁਰੰਗਾਂ ਹੇਠ ਢੱਕ ਦਿਓ।