Expert Advisory Details

idea99pshupaln.jpg
Posted by ਪਸ਼ੂ ਪਾਲਣ ਵਿਭਾਗ, ਪਟਿਆਲਾ
Punjab
2022-03-08 10:38:22

ਪਸ਼ੂ ਪਾਲਣ- ਫਲੇਮ ਗਨ ਚਿੱਚੜਾਂ, ਮੱਖੀ ਅਤੇ ਮੱਛਰਾਂ ਦੀ ਸਮੱਸਿਆ ਦਾ ਇੱਕੋ ਇੱਕ ਪੱਕਾ ਹੱਲ ਹੈ।

  • ਇੱਕ ਮਾਦਾ ਚਿੱਚੜੀ ਹਰ ਰੋਜ਼ 20000-30000 ਅੰਡੇ ਦਿੰਦੀ ਹੈ।
  • ਇਹਨਾਂ ਅੰਡਿਆਂ 'ਤੇ ਕੋਈ ਵੀ ਦਵਾਈ ਅਸਰਦਾਰ ਨਹੀ ਹੈ।
  • ਚਿੱਚੜਾਂ ਨੂੰ ਖਤਮ ਕਰਨ ਦਾ ਇੱਕੋ ਇੱਕ ਅਚੂਕ ਤਰੀਕਾ ਹੈ - ਚਿੱਚੜਾਂ ਦੇ ਅੰਡਿਆਂ ਨੂੰ ਜੜੋਂ ਖਤਮ ਕਰਨਾ।
  • ਗਰਮੀਆਂ ਦੀਆਂ 4 ਖਤਰਨਾਕ ਅਤੇ ਜਾਨਲੇਵਾ ਖੂਨੀ ਪਰਜੀਵੀ ਬਿਮਾਰੀਆਂ - ਕਨੇਡੂ ਰੋਗ, ਸਰਾ ਰੋਗ, ਪੀਲੀਆ ਰੋਗ ਅਤੇ ਲਹੂ ਮੂਤਵਾਂ ਆਦਿ ਡੇਅਰੀ ਦੇ ਧੰਦੇ ਨੂੰ ਘੁਣ ਵਾਂਗੂੰ ਖਾ ਰਹੀਆਂ ਹਨ।
  • ਇਸ ਤੋਂ ਇਲਾਵਾ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ (ਮਾਈਕੋਟੇਕਸਿਨਜ਼) ਮੈਸਟਾਇਟਸ ਅਤੇ ਹੋਰ ਖਤਰਨਾਕ ਬਿਮਾਰੀਆਂ ਦੇ ਕੀਟਾਣੂ, ਵਿਸ਼ਾਣੂ ਆਦਿ ਵੀ ਫਲੇਮ ਗਨ ਨਾਲ ਜੜੋ ਖਤਮ ਕੀਤੇ ਜਾ ਸਕਦੇ ਹਨ।
  • ਫਲੇਮ ਗਨ ਦੀ ਵਰਤੋਂ ਬਹੁਤ ਹੀ ਸਸਤੀ ਅਤੇ ਕਾਰਗਰ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਐਂਟੀਬਾਇਓਟਿਕ ਅਤੇ ਚਿੱਚੜਾਂ ਦੀ ਦਵਾਈਆਂ ਦੀ ਵਰਤੋਂ ਵੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਅਤੇ ਦੁੱਧ ਦੀ ਕੁਆਲਿਟੀ ਵਿੱਚ ਵੀ ਜ਼ਬਰਦਸਤ ਸੁਧਾਰ ਹੁੰਦਾ ਹੈ।