Expert Advisory Details

idea99salt_for_animals.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2022-03-07 10:15:37

ਆਮ ਤੌਰ 'ਤੇ ਪਸ਼ੂਆਂ ਦੇ ਹਰੇ ਚਾਰੇ ਅਤੇ ਵੰਡ ਵਿੱਚ ਸੋਡੀਅਮ ਅਤੇ ਕਲੋਰੀਨ ਪਸ਼ੂ ਦੇ ਸਰੀਰ ਦੀ ਲੋੜ ਨਾਲੋਂ ਬਹੁਤ ਘੱਟ ਪਾਏ ਜਾਂਦੇ ਹਨ।

ਪਸ਼ੂਆਂ ਲਈ ਲੂਣ ਦੀ ਮਹੱਤਤਾ

  • ਲੂਣ ਵੰਡ ਅਤੇ ਚਾਰੇ ਦੇ ਸੁਆਦ ਨੂੰ ਵਧਾਉਂਦਾ ਹੈ, ਜਿਸ ਕਰਕੇ ਪਸ਼ੂ ਖੁਰਾਕ ਨੂੰ ਬੜੇ ਚਾਅ ਨਾਲ ਖਾਂਦੇ ਹਨ।
  • ਮੂੰਹ ਵਿੱਚ ਲਾਰ ਜ਼ਿਆਦਾ ਬਣਦੀ ਹੈ।
  • ਪਾਚਕ ਰਸਾਂ ਵਿੱਚ ਪਾਏ ਜਾਣ ਵਾਲੇ ਹਾਇਡਰੋਕਲੌਰਿਕ ਐਸਿਡ ਦੇ ਨਿਰਮਾਣ ਵਿੱਚ ਵਾਧਾ ਕਰਦਾ ਹੈ।

ਪਸ਼ੂਆਂ ਦੇ ਸ਼ਰੀਰ ਵਿੱਚ ਸੋਡੀਅਮ ਅਤੇ ਕਲੋਰੀਨ ਦੀ ਘਾਟ ਦੇ ਲੱਛਣ

  • ਮਿੱਟੀ ਜਾਂ ਕੱਪੜੇ ਖਾਣਾ, ਦੀਵਾਰ ਚੱਟਣਾ, ਦੂਜੇ ਪਸ਼ੂਆਂ ਦਾ ਸਰੀਰ ਅਤੇ ਪਿਸ਼ਾਬ ਚੱਟਣਾ।
  • ਵੰਡ ਅਤੇ ਚਾਰਾ ਘੱਟ ਖਾਣਾ।
  • ਸਰੀਰ ਵਿੱਚ ਪ੍ਰੋਟੀਨ ਅਤੇ ਊਰਜਾ ਦਾ ਘੱਟ ਜਾਣਾ।
  • ਸਰੀਰਕ ਵਾਧਾ ਰੁਕਣਾ।
  • ਸਰੀਰਕ ਭਾਰ ਵਿਚ ਕਮੀ ਆਉਣਾ।
  • ਪਸ਼ੂ ਵਿੱਚ ਸੁਸਤੀ ਅਤੇ ਥਕਾਵਟ ਦਿਖਾਈ ਦੇਣਾ।
  • ਦੁਧਾਰੂ ਪਸ਼ੂਆਂ ਦਾ ਦੁੱਧ ਘੱਟਣਾ।
  • ਪ੍ਰਜਣਨ ਯੋਗ ਪਸ਼ੂਆਂ ਵਿਚ ਪ੍ਰਜਣਨ ਸਬੰਧੀ ਮੁਸ਼ਕਿਲਾਂ ਆਉਣਾ।

ਲੂਣ ਦੇ ਸਰੋਤ ਅਤੇ ਮਾਤਰਾ

  • ਪਸ਼ੂ ਸਰੀਰ ਵਿੱਚ ਸੋਡੀਅਮ ਅਤੇ ਕਲੋਰੀਨ ਦੀ ਕਮੀ ਨੂੰ ਪੂਰਾ ਕਰਨ ਲਈ ਸਧਾਰਨ ਲੂਣ ਜਾਂ ਪਾਕਿਸਤਾਨੀ ਲੂਣ ਦੀ ਵਰਤੋਂ ਕਰਦੇ ਹਨ। ਲੂਣ ਨੂੰ ਪਸ਼ੂਆਂ ਦੀ ਖੁਰਾਕ ਜਾਂ ਪਾਣੀ ਵਿੱਚ ਮਿਲਾਕੇ ਜਾਂ ਲੂਣ ਦੇ ਡੇਲਿਆਂ ਨੂੰ ਪਸ਼ੂਆਂ ਦੀ ਖੁਰਲੀ ਵਿਚ ਰੱਖਿਆ ਜਾ ਸਕਦਾ ਹੈ। ਪਸ਼ੂਆਂ ਦੀ ਇੱਕ ਕੁਇੰਟਲ ਖੁਰਾਕ ਵਿੱਚ ਇੱਕ ਕਿੱਲੋ ਸਧਾਰਨ ਲੂਣ ਮਿਲਾ ਕੇ ਜਾਂ ਪਾਕਿਸਤਾਨੀ ਲੂਣ ਦੇ ਡੇਲਿਆਂ ਨੂੰ ਪਸ਼ੂਆਂ ਦੀ ਖੁਰਲੀ ਵਿੱਚ ਚੱਟਣ ਲਈ ਰੱਖ ਦੇਣਾ ਚਾਹੀਦਾ ਹੈ। ਲੂਣ ਦੇ ਡੇਲਿਆਂ ਨੂੰ ਪਸ਼ੂ ਅਪਣੀ ਲੋੜ ਅਨੁਸਾਰ ਚੱਟ ਕੇ ਆਪਣੇ ਹਾਜਮੇ ਨੂੰ ਠੀਕ ਅਤੇ ਸਰੀਰ ਵਿੱਚ ਵਾਧਾ ਕਰ ਸਕਦੇ ਹਨ।