

ਪਸ਼ੂ ਪਾਲਣ- ਆਪਣੇ ਪਸ਼ੂਆਂ ਨੂੰ ਸੁੱਕੀ ਥਾਂ ਤੇ ਬੰਨ੍ਹੋ। ਉਨ੍ਹਾਂ ਥੱਲੇ ਵਿਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਬਦਲ ਦਿਓ। ਨਵਜੰਮੇ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉਤੇ ਰੱਖੋ ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨ੍ਹੋ ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ। ਪਸ਼ੂਆਂ ਨੂੰ ਸਵੇਰੇ-ਸ਼ਾਮ ਦੁੱਧ ਚੋਣ ਵੇਲੇ ਦੇਖਣਾ ਚਾਹੀਦਾ ਹੈ ਜੇ ਪਸ਼ੂ ਤਾਰਾਂ ਕਰਦਾ ਹੋਵੇ ਤਾਂ ਉਸ ਨੂੰ ਗਰਭਦਾਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 3) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ। ਗਿਲ੍ਹੇ ਚਾਰੇ ਤੋਂ ਪ੍ਰਹੇਜ਼ ਕਰੋ। ਸਰਦੀਆਂ ਵਿੱਚ ਪਸ਼ੂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਘਟਾਈ ਜਾ ਸਕਦੀ ਹੈ ਕਿਉਂਕਿ ਬਰਸੀਮ, ਲੂਸਣ, ਰਾਈ ਘਾਹ ਆਦਿ ਚਾਰਿਆਂ ਵਿੱਚ 19-21% ਪ੍ਰੋਟੀਨ ਕੁਦਰਤੀ ਹੁੰਦੀ ਹੈ। ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਵੀ ਲੱਗ ਸਕਦੀ ਹੈ ਅਤੇ ਦੇਗਨਾਲਾ ਬਿਮਾਰੀ ਵੀ ਹੋ ਸਕਦੀ ਹੈ॥ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ। 15 ਦਿਨ ਦੇ ਛੋਟੇ ਕਟੜੂ/ਵਛੜੂ ਮਲੱਪ ਰਹਿਤ ਕਰੋ। ਸੂਣ ਦੇ ਨੇੜੇ ਗੱਭਣ ਪਸ਼ੂ ਦੀ ਖੁਰਾਕ ਵਿੱਚ 8-12 ਗ੍ਰਾਮ ਨਾਇਆਸਿਨ, 15- 30 ਗ੍ਰਾਮ ਕੋਲੀਨ ਕਲੋਰਾਈਡ ਅਤੇ 500 ਯੂਨਿਟ ਵਿਟਾਮਿਨ ਈ ਪਾਓ। ਗਰਭ ਕਾਲ ਦੇ ਅਖੀਰਲੇ 21 ਦਿਨਾਂ ਦੌਰਾਨ ਨਮਕ, ਮਿੱਠਾ ਸੋਡਾ, ਧਾਤਾਂ ਦਾ ਚੂਰਾ ਜਾਂ ਕੈਲਸ਼ੀਅਮ ਕਿਸੇ ਵੀ ਰੂਪ ਵਿੱਚ ਨਾ ਦਿਓ। ਸੂਤਕੀ ਬੁਖਾਰ ਤੋਂ ਬਚਾਅ ਲਈ ਇਕੱਲੇ ਫਲੀਦਾਰ ਚਾਰੇ ਨਾ ਪਾਓ ਅਤੇ ਵਿੱਚ ਕੋਈ ਹੋਰ ਚਾਰਾ ਜਾਂ ਸਾਈਲੇਜ ਮਿਕਸ ਕਰ ਕੇ ਪਾਓ।
ਮੁਰਗੀ ਪਾਲਣ- ਸ਼ੈੱਡ ਦੇ ਛਾਂ ਵਾਲੇ ਪਾਸੇ ਤੇ ਪਰਦੇ ਲਗਾਓ ਅਤੇ ਧੁੱਪ ਵਾਲਾ ਪਾਸਾ ਖੁੱਲਾ ਰੱਖੋ ਤਾਂ ਜੋ ਅਮੋਨੀਆ ਗੈਸ ਦਾ ਨਿਕਾਸ ਹੁੰਦਾ ਰਹੇ। ਸ਼ੈੱਡ ਅੰਦਰ ਤਾਪਮਾਨ 75 ਡਿਗਰੀ ਫਾਰਨਹੀਟ ਤੋਂ ਥੱਲੇ ਨਹੀਂ ਜਾਣਾ ਚਾਹੀਦਾ।ਨਮੀ ਵਧਾਉਣ ਲਈ ਬੁਖਾਰੀ ਆਦਿ ਕੋਲ ਪਾਣੀ ਦੀ ਬਾਲਟੀ ਵਗੈਰਾ ਰੱਖੋ ਜਿਸ ਵਿੱਚੋ ਪਾਣੀ ਵਾਸ਼ਪੀਕਰਨ ਹੋ ਕੇ ਨਮੀ ਵਧਾ ਦਿੰਦਾ ਹੈ। ਨਮੀ ਦੀ ਮਾਤਰਾ 65% ਦੇ ਕਰੀਬ ਰੱਖੋ।ਜੇ ਠੰਡ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। ਚੂਚਿਆਂ ਨੂੰ ਉਮਰ ਮੁਤਾਬਕ ਨਿੱਘ ਦੇਣਾ ਚਾਹੀਦਾ ਹੈ।ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਾਂ ਤਾਪਮਾਨ ਅੰਦਾਜ਼ੇ ਅਨੁਸਾਰ ਵੀ ਘਟਾ ਸਕਦੇ ਹੋ। ਮੁਰਗੀਆਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਸੋਇਆਬੀਨ ਆਦਿ ਪਾਓ। ਦਾਣੇ ਵਿੱਚ ਕੌਕਸੀਡਿਉਸਟੇਟ ਪਾਉ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ। ਜੇ ਮੁਰਗੀਆਂ ਡੂੰਘੀ ਸੁੱਕ ਵਿਧੀ ਰਾਹੀਂ ਪਾਲੀਆਂ ਜਾ ਰਹੀਆਂ ਹਨ ਤਾਂ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਫ਼ੋਲੋ ਤਾਂ ਜੋ ਸੁੱਕ ਨੂੰ ਖੁਸ਼ਕ ਰੱਖਿਆ ਜਾ ਸਕੇ। ਆਂਡੇ ਦੇ ਰਹੀਆਂ ਮੁਰਗੀਆਂ ਨੂੰ 16 ਘੰਟੇ ਰੌਸ਼ਨੀ ਅਤੇ ਵੱਧ ਰਹੇ ਚੂਚਿਆਂ ਨੂੰ 20-24 ਘੰਟੇ ਰੌਸ਼ਨੀ ਦਿਓ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.