Expert Advisory Details

idea99wheattttttt.jpeg
Posted by PAU, Ludhiana
Punjab
2020-11-07 12:01:35

ਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਹੇਠ ਲਿਖੇ ਰਸਾਇਣਿਕ ਢੰਗ ਅਪਣਾਓ ਅਤੇ ਬਿਜਾਈ ਸਮੇਂ ਸਹੀ ਨਦੀਨ ਨਾਸ਼ਕਾਂ ਦੀ ਵਰਤੋ-

ਬਿਜਾਈ ਸਮੇਂ- ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ, ਬਿਜਾਈ ਕਰਨ ਤੋਂ ਤੁਰੰਤ ਬਾਅਦ 1.5 ਲਿਟਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾ 85 ਡਬਲਊ ਜੀ (ਪਾਈਰੌਕਸਾਸਲਫੋਨ) 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰ ਦਿਉ।ਇਹ ਨਦੀਨ ਨਾਸ਼ਕ ਤੋਂ ਪੂਰਾ ਫਾਇਦਾ ਲੈਣ ਲਈ ਸਪਰੇ ਸਾਰੇ ਖੇਤ ਵਿਚ ਇਕ ਸਾਰ ਹੋਣੀ ਚਾਹੀਦੀ ਹੈ, ਖੇਤ ਚੰਗੀ ਤਰ੍ਹਾਂ ਤਿਆਰ ਹੋਵੇ ਅਤੇ ਖੇਤ ਵਿਚ ਚੰਗੀ ਸਿਲ੍ਹਾਬ ਹੋਣੀ ਜਰੂਰੀ ਹੈ।ਬਿਜਾਈ ਕਰਨ ਲਈ ਲੱਕੀ ਸੀਡ ਡਰਿਲ ਨੂੰ ਤਰਜੀਹ ਦਿਉ ਜੋ ਕਿ ਕਣਕ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋਂ ਨਾਲ ਕਰਦੀ ਹੈ। 

ਪਹਿਲੇ ਪਾਣੀ ਤੋਂ ਪਹਿਲਾਂ- ਜੇਕਰ ਬਿਜਾਈ ਤੋਂ ਬਾਅਦ ਬਾਰਸ਼ ਪੈ ਜਾਵੇ ਜਾਂ ਤਾਪਮਾਨ ਘੱਟ ਜਾਵੇ ਤਾਂ ਪਹਿਲੇ ਪਾਣੀ ਤੋ ਪਹਿਲਾਂ ਹੀ ਗੁੱਲੀ ਡੰਡੇ ਦੇ ਬੂਟੇ ਉੱਗ ਪੈਂਦੇ ਹਨ ਅਤੇ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਆ ਜਾਂਦੇ ਹਨ। ਇਹ ਸਮੱਸਿਆ ਉਹਨਾਂ ਖੇਤਾਂ ਵਿਚ ਜ਼ਿਆਦਾ ਆਉਂਦੀ ਹੈ ਜਿੱਥੇ ਬਿਜਾਈ ਸਮੇਂ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਹੋਵੇ। ਇਹਨਾਂ ਹਾਲਤਾਂ ਵਿਚ ਲੀਡਰ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਪਹਿਲੇ ਪਾਣੀ ਤੋਂ 12 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ। 

ਪਹਿਲੇ ਪਾਣੀ ਤੋਂ ਬਾਅਦ- ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਗਏ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਤਾਰ ਇੱਕੋਂ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਗੁੱਲੀ ਡੰਡੇ ਵਿਚ ਉਸ ਨਦੀਨ ਨਾਸ਼ਕ ਪ੍ਰਤੀ ਰੋਧਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਲਈ ਹਰ ਸਾਲ ਵਖੱ-ਵੱਖ ਗਰੁੱਪਾਂ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਇਸ ਰੋਧਨ ਸ਼ਕਤੀ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ । 

ਸਹੀ ਸਪਰੇਅ ਤਕਨੀਕ ਅਪਣਾਉਣਾ-

  • ਨਦੀਨ ਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਸਾਵਧਾਨੀਆਂ
  • ਨਦੀਨ ਨਾਸ਼ਕਾਂ ਦੀ ਸਹੀ ਚੋਣ
  • ਸਹੀ ਮਾਤਰਾ
  • ਸਹੀ ਸਮੇਂ ਤੇ ਸਪਰੇਅ
  • ਚੰਗੇ ਸਿਲ੍ਹਾਬ ਵਿਚ ਸਪਰੇ
  • ਸਪਰੇ ਪੰਪ
  • ਸਹੀ ਨੋਜ਼ਲ ਦੀ ਵਰਤੋਂ
  • ਪਾਣੀ ਦੀ ਸਹੀ ਮਾਤਰਾ
  • ਨਦੀਨ ਨਾਸ਼ਕਾਂ ਦਾ ਮਿਸ਼ਰਨ
  • ਹਲਕਾ ਪਾਣੀ ਲਾਉਣਾ
  • ਨਦੀਨਾਂ ਨੂੰ ਬੀਜ ਪੈਣ ਤੋਂ ਰੋਕਣਾ
  • ਸੰਯੁਕਤ ਨਦੀਨ ਪ੍ਰਬੰਧ