Expert Advisory Details

idea99gulli_dnada.jpeg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-11-22 14:05:43

ਪੀ ਏ ਯੂ ਵੱਲੋਂ ਸਿਫ਼ਾਰਿਸ਼ ਕਿ ਨਦੀਨ-ਨਾਸ਼ਕ, ਇਹਨਾਂ ਦੀ ਵਰਤੋਂ ਅਤੇ ਸਾਵਧਾਨੀਆਂ ਇਸ ਪ੍ਰਕਾਰ ਹਨ:

ਨਦੀਨ-ਨਾਸ਼ਕ ਗਰੁੱਪ
ਨਦੀਨ-ਨਾਸ਼ਕ
ਮਾਤਰਾ ਪ੍ਰਤੀ ਏਕੜ
ਛਿੜਕਾਅ ਦਾ ਸਮਾਂ ਅਤੇ ਪਾਣੀ ਦੀ ਮਾਤਰਾ
1 ਸਟੌਂਪ 30 ਈ ਸੀ (ਪੈਂਡੀਮੈਥਾਲਿਨ) 1.5 ਲਿਟਰ ਬਿਜਾਈ ਦੇ ਦੋ ਦਿਨਾਂ ਅੰਦਰ 200 ਲੀਟਰ ਪਾਣੀ/ਏਕੜ
2 ਅਵਕੀਰਾ 85 ਡਬਲਿਊ ਜੀ (ਪਾਈਰੌਕਸਾਸਲਫੋਨ) 60 ਗ੍ਰਾਮ
3 ਪਲੈਟਫਾਰਮ 385 ਐੱਸ ਈ (ਪੈਂਡੀਮੈਥਾਲਿਨ 35% + ਮੈਟਰੀਬਿਊਜ਼ਿਨ 3.5%) 1.0 ਲਿਟਰ
4 ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ

ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ
5 ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ

ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ

ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ
6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ)
200 ਗ੍ਰਾਮ

ਏ ਸੀ ਐੱਮ-9
(ਕਲੋਡੀਨਾਫਾਪ+ਮੈਟਰੀਬਿਊਜ਼ਿਨ)
240 ਗ੍ਰਾਮ
ਨਦੀਨ-ਨਾਸ਼ਕਾਂ ਦੀ ਵਰਤੋਂ ਪ੍ਰਤੀ ਸਾਵਧਾਨੀਆਂ:
1. ਜੇਕਰ ਕਣਕ ਵਿੱਚ ਬੀਜੀ ਚੌੜੀ ਪੱਟੀ ਵਾਲੀ ਫ਼ਸਲ ਜਿਵੇਂਕਿ ਰਾਇਆ/ਸਰ੍ਹੋਂ/ਛੋਲੇ ਬੀਜੀ ਹੋਵੇ ਤਾਂ ਗਰੁੱਪ 5 ਅਤੇ 6 ਵਾਲੇ ਨਦੀਨ-ਨਾਸ਼ਕਾਂ ਨੂੰ ਨਾ ਵਰਤੋਂ।
2. ਜਿੱਥੇ ਕਣਕ ਤੋਂ ਬਾਅਦ ਜਵਾਰ/ਮੱਕੀ ਬੀਜਣੀ ਹੋਵੇ ਤਾਂ ਉੱਥੇ ਲੀਡਰ/ਟੋਟਲ/ਮਾਰਕਪਾਵਰ ਡੀ ਵਰਤੋਂ ਨਾ ਕਰੋ।
3. ਹਲਕੀਆਂ ਜ਼ਮੀਨਾਂ ਅਤੇ ਜਿੱਥੇ ਉੱਨਤ ਪੀ ਬੀ ਡਬਲਿਊ 550 ਬੀਜੀ ਹੋਵੇ, ਉੱਥੇ ਸ਼ਗੁਨ 21-11/ਏ ਸੀ ਐੱਮ-9 ਦੀ ਵਰਤੋਂ ਨਾ ਕਰੋ।