Expert Advisory Details

idea99jhona.jpg
Posted by IPS, Foundation
Punjab
2020-09-12 12:37:45

ਝੋਨੇ ਦੀਆਂ ਬਿਮਾਰੀਆਂ 

ਤਣੇ ਦੁਆਲੇ ਪੱਤੇ ਦਾ ਝੁਲਸ ਰੋਗ 

ਰੋਕਥਾਮ-

  • 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ (ਪਿਕੋਕਸੀਸਤਟਰੋਬਿਨ+ਪ੍ਰੋਪੀਕੋਨਾਜ਼ੋਲ) ਜਾਂ।
  • 200 ਮਿਲੀਲਿਟਰ ਐਮੀਸਟਾਰ ਟੌਪ 325 ਐਸ ਸੀ ਜਾਂ ਟਿਲਟ (ਪ੍ਰੋਪੀਕੋਨਾਜ਼ੋਲ) 25  ਈ ਸੀ ਜਾਂ ਫੋਲੀਕਰ (ਟੇਬੂਕੋਨਜ਼ੋਲ) 25 ਈ ਸੀ ।
  • 80 ਗ੍ਰਾਮ ਨਟੀਵੋ 75  ਡਬਲਯੂ ਜੀ (ਟ੍ਰਈਫਲੌਕਸੀਸਟ੍ਰੋਬਿਨ+ਟੇਬੂਕੋਨਜ਼ੋਲ) ਨੂੰ ੨੦੦ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ।

ਝੂਠੀ ਕਾਂਗਿਆਰੀ 

ਰੋਕਥਾਮ-

  • ਨੇਟਰੋਜ਼ਨੀ ਖੜਾ ਦੀ ਵਰਤੋਂ ਸਿਫਾਰਿਸ਼ ਅਨੁਸਾਰ ਕਰੋ ।
  • ਜਦੋ ਫਸਲ ਗੋਭ ਵਿੱਚ ਹੋਵੇ, 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ ਜਾਂ ।
  • 500 ਗ੍ਰਾਮ ਕੋਸਾਈਡ 46 ਡੀ ਐਫ (ਕਾਪਰ ਹਾਈਡਰੋਆਕਸਾਈਡ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ।

ਭੂਰੜ ਰੋਗ 

ਰੋਕਥਾਮ-

  • ਐਮੀਸਟਾਰ ਟੌਪ 325 ਐਸ ਸੀ 200 ਮਿਲੀਲਿਰ ਜਾਂ। 
  • ਇੰਡੋਫਿਲ ਜ਼ੈਡ-78 (ਜ਼ਿਨੇਬ) 75 ਘੁਲਣਸ਼ੀਲ 500 ਗ੍ਰਾਮ ਨੂੰ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਫਸਲ ਦੇ ਗੋਭ ਵਿੱਚ ਆਉਣ ਵਾਲੇ ਅਤੇ ਮੁੰਜਰਾਂ ਨਿਕਲਣ ਦੇ ਸ਼ੁਰੂ ਵਿੱਚ ਬਿਮਾਰੀਆਂ ਨਜ਼ਰ ਆਉਣ ਤੇ ਛਿੜਕਾਅ ਕਰੋ। 

ਭੂਰੇ ਧੱਬਿਆਂ ਦਾ ਰੋਗ

ਰੋਕਥਾਮ-

  • ਫਸਲ ਨੂੰ ਪਾਣੀ ਦਾ ਸੋਕਾ ਅਤੇ ਜਰੂਰੀ ਤੱਤਾਂ ਦੀ ਘਾਟ ਨਾ ਆਉਣ ਦਿਓ।
  • ਐਮੀਸਟਾਰ ਟੌਪ 325 ਐਸ ਸੀ 200 ਮਿਲੀਲਿਟਰ ਜਾਂ ।
  • ਇੰਡੋਫਿਲ ਜ਼ੈਡ-78 (ਜ਼ਿਨੇਬ) 75 ਘੁਲਣਸ਼ੀਲ 500 ਗ੍ਰਾਮ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਫਸਲ ਦੇ ਗੋਭ ਵਿੱਚ ਆਉਣ ਵਾਲੇ ਅਤੇ ਮੁੰਜਰਾਂ ਨਿਕਲਣ ਦੇ ਸ਼ੁਰੂ ਵਿੱਚ ਬਿਮਾਰੀਆਂ ਨਜ਼ਰ ਆਉਣ ਤੇ ਛਿੜਕਾਅ ਕਰੋ ।

ਝੋਨੇ ਦੇ ਹਾਨੀਕਾਰਕ ਕੀੜੇ 

ਤਣੇ ਦੀ ਸੁੰਡੀ 

ਸਮਾਂ- ਜੁਲਾਈ ਤੋਂ ਅਕਤੂਬਰ 

ਆਰਥਿਕ ਨੁਕਸਾਨ ਦਾ ਪੱਧਰ- 5 ਪ੍ਰਤੀਸ਼ਤ ਸੁੱਕਿਆ ਗੋਭਾ।

ਰੋਕਥਾਮ-

  • 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਡਾਮਾਈਡ) ਜਾਂ ।
  • 170 ਗ੍ਰਾਮ ਮੋਰਟਰ 75 ਐਸ ਸੀ (ਕਾਰਟਾਪ ਹੈਡਰੋਕਲੋਰਾਈਡ) ਜਾਂ ।
  • 1.0 ਲਿਟਰ ਕੋਰੋਬਨ/ ਡਰਸਬਾਨ 20 ਈ ਸੀ (ਕਲੋਰੋਪਾਇਰੀਫੇਸ) ਪ੍ਰਤੀ ਏਕੜ ਦਾ ਛਿੜਕਾਅ 100 ਲਿਟਰ ਪਾਣੀ ਵਿੱਚ। 

ਪੱਤਾ ਲਪੇਟ ਸੁੰਡੀ 

ਸਮਾਂ- ਅਗਸਤ ਤੋਂ ਅਕਤੂਬਰ 

ਆਰਥਿਕ ਨੁਕਸਾਨ ਦਾ ਪੱਧਰ- ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੱਕ।

ਰੋਕਥਾਮ-

  • 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਡਾਮਾਈਡ) ਜਾਂ ।
  • 170 ਗ੍ਰਾਮ ਮੋਰਟਰ 75 ਐਸ ਸੀ (ਕਾਰਟਾਪ ਹੈਡਰੋਕਲੋਰਾਈਡ) ਜਾਂ ।
  • 1.0 ਲਿਟਰ ਕੋਰੋਬਨ/ਡਰਸਬਾਨ 20 ਈ ਸੀ (ਕਲੋਰੋਪਾਇਰੀਫੇਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੇ ।

ਬੂਟਿਆਂ ਦੇ ਟਿੱਡੇ

ਸਮਾਂ- ਜੁਲਾਈ ਤੋਂ ਅਕਤੂਬਰ

ਆਰਥਿਕ ਨੁਕਸਾਨ ਦਾ ਪੱਧਰ- ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਉਤੇ ਤੁਰਦੇ ਨਜ਼ਰ ਆਉਣ। 

ਰੋਕਥਾਮ-

  • 94 ਮਿਲੀਲਿਟਰ ਪੈਕਸਾਲੋਨ 10 ਐਸ ਸੀ ਜਾਂ (ਟਰਾਈਫਲੂਮੀਜ਼ੋਪਾਇਰਮ) ਜਾਂ ।
  • 120 ਗ੍ਰਾਮ ਚੇਂਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ ।
  • 40 ਮਿਲੀਲਿਟਰ ਕੋਨਫੀਡੋਰ 200 ਐਸ ਐਲ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੇ ।