Expert Advisory Details

idea99mkki.jpg
Posted by PAU, Ludhiana
Punjab
2020-09-26 15:07:36

ਚਾਰੇ ਵਾਲੀ ਮੱਕੀ ਨੂੰ ਫਾਲ ਆਰਮੀਵਰਮ ਕੀੜੇ ਤੋਂ ਬਚਾਓ-

  • ਫਾਲ ਆਰਮੀਵਰਮ ਕੀੜੇ ਦਾ ਪੰਜਾਬ ਵਿੱਚ ਮੱਕੀ ਤੇ ਹਮਲਾ ਅੱਧ ਜੂਨ ਤੋਂ ਲਗਾਤਾਰ ਵੇਖਿਆ ਜਾ ਰਿਹਾ ਹੈ। ਇਹ ਕੀੜਾ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ ਲਗਭਗ ਇੱਕ ਮਹੀਨੇ ਵਿੱਚ ਇਸ ਦੀ ਅਗਲੀ ਪੀੜ੍ਹੀ ਆ ਜਾਂਦੀ ਹੈ। ਹੁਣ ਤੱਕ ਸਹੀ ਸਮੇਂ ਬੀਜੀ ਦਾਣਿਆਂ ਦੀ ਫਸਲ ਤੇ ਇਸ ਦਾ ਹਮਲਾ ਘੱਟ ਚੁੱਕਾ ਹੈ।
  • ਆਉਣ ਵਾਲੇ ਦਿਨਾਂ ਵਿੱਚ ਚਾਰੇ ਵਾਲੀ ਖਾਸ ਤੌਰ ਤੇ ਪਿਛੇਤੀ ਬੀਜੀ ਮੱਕੀ ਤੇ ਇਸ ਕੀੜੇ ਦੇ ਹਮਲੇ ਦੀ ਸੰਭਾਵਨਾਵਾਂ ਹਨ। 
  • ਸਤੰਬਰ-ਅਕਤੂਬਰ ਮਹੀਨੇ ਦਾ ਮੌਸਮ ਇਸ ਕੀੜੇ ਦੇ ਵਾਧੇ ਲਈ ਅਨੁਕੂਲ ਹੈ। 
  • ਕਿਸਾਨ ਵੀਰ ਪਿਛੇਤੀ ਬੀਜੀ ਚਾਰੇ ਵਾਲੀ ਮੱਕੀ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਹਮਲਾ ਦਿਸਦੇ ਸਾਰ ਰੋਕਥਾਮ ਦੇ ਢੁਕਵੇਂ ਉਪਰਾਲੇ ਕਰਨ। 
  • ਖੇਤਾਂ ਦਾ ਸਰਵੇਖਣ ਕਰਦੇ ਸਮੇਂ ਕੀੜੇ ਦੇ ਆਂਡਿਆਂ ਦੇ ਝੁੰਡਾਂ ਅਤੇ ਛੋਟੀਆਂ ਸੁੰਡੀਆਂ ਨੂੰ ਨਸ਼ਟ ਕਰਦੇ ਰਹੋ ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਪੱਤਿਆਂ ਤੇ ਆਸਾਨੀ ਨਾਲ ਦਿੱਖ ਜਾਂਦੇ ਹਨ। ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚੌਕੋਰ ਵਿੱਚ ਚਾਰ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦਾ ਅੰਗਰੇਜ਼ੀ ਦੇ 'Y' ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।
  • ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਹਿਤ ਨੂੰ ਖੁਰਚ ਕੇ ਖਾਂਦੀਆਂ ਹਨ। ਜਿਸ ਕਾਰਨ ਪੱਤਿਆਂ ਉੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ ਸ਼ੁਰੂਆਤੀ ਹਮਲੇ ਦੀ ਰੋਕਥਾਮ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਵੱਡੀਆਂ ਹੋਈਆਂ ਸੁੰਡੀਆਂ ਦੀ ਰੋਕਥਾਮ ਔਖੀ ਹੁੰਦੀ ਹੈ। ਵੱਡੀਆਂ ਸੁੰਡੀਆਂ ਨੁਕਸਾਨ ਵੀ ਜ਼ਿਆਦਾ ਕਰਦੀਆਂ ਹਨ। ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਅਤੇ ਗੋਭ ਵਿੱਚ ਵਿੱਠਾਂ ਇਸ ਦੇ ਹਮਲੇ ਦੀਆ ਨਿਸ਼ਾਨੀਆਂ ਹਨ।  
  • ਜੇ ਹਮਲਾ ਜ਼ਿਆਦਾ ਹੋਵੇ ਤਾਂ 0.4 ਮਿਲਿਟਰ ਕੋਰਾਜਨ 18.5 ਐਸ ਸੀ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ 20 ਦਿਨਾਂ ਤੱਕ ਦੀ ਫਸਲ ਲਈ 120 ਲੀਟਰ ਘੋਲ ਅਤੇ ਇਸ ਤੋਂ ਵੱਡੀ ਫਸਲ ਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲੀਟਰ ਪ੍ਰਤੀ ਏਕੜ ਤੱਕ ਵਧਾਓ।
  • ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰੱਖੋ। 
  • ਛਿੜਕਾਅ ਉਪਰੰਤ ਚਾਰੇ ਵਾਲੀ ਫਸਲ 21 ਦਿਨਾਂ ਤੱਕ ਨਾ ਵਰਤੋਂ।