Update Details

1988-varieties.png
Posted by PAU, Ludhiana
2018-01-26 06:52:21

ਪੀ.ਏ. ਯੂ, ਵੱਲੋਂ ਅਮਰੂਦ, ਕਿੰਨੂ ਅਤੇ ਮਾਲਟੇ ਦੀਆਂ ਨਵੀਆਂ ਕਿਸਮਾਂ

ਅਮਰੂਦ :

ਪੰਜਾਬ ਸਫੈਦਾ : ਇਹ ਇੱਕ ਦੋਗਲੀ ਕਿਸਮ ਹੈ । ਇਹ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ, ਮੁਲਾਇਮ, ਕਰੀਮੀ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ । ਇਸ ਵਿੱਚ ਮਿਠਾਸ ਦੀ ਮਾਤਰਾ 13.4 ਪ੍ਰਤੀਸ਼ਤ ਅਤੇ ਖਟਾਸ 0.6% ਹੁੰਦੀ ਹੈ । ਇਸ ਦਾ ਔਸਤਨ ਝਾੜ 28 ਕਿਲੋ ਪ੍ਰਤੀ ਬੂਟਾ ਹੈ । ਇਸ ਦੇ ਫ਼ਲਾਂ ਨੂੰ 6-8 ਡਿਗਰੀ ਸੈਂਟੀਗੇ੍ਰਡ ਤਾਪਮਾਨ ਅਤੇ 85-90% ਨਮੀ ਤੇ 2 ਹਫ਼ਤੇ ਲਈ ਕੋਲਡ ਸਟੋਰ ਵਿੱਚ ਰੱਖਿਆ ਜਾ ਸਕਦਾ ਹੈ । 

ਪੰਜਾਬ ਕਿਰਨ : ਇਹ ਵੀ ਇੱਕ ਦੋਗਲੀ ਕਿਸਮ ਹੈ । ਇਸ ਕਿਸਮ ਦੇ ਫ਼ਲ ਦਰਮਿਆਨੇ, ਗੋਲ ਤੋਂ ਹਲਕੇ ਲੰਬੂਤਰੇ, ਗੁਲਾਬੀ ਗੁੱਦੇ ਵਾਲੇ ਛੋਟੇ ਅਤੇ ਨਰਮ ਬੀਜ ਵਾਲੇ ਹੁੰਦੇ ਹਨ । ਇਸ ਵਿੱਚ ਮਿਠਾਸ ਦੀ ਮਾਤਰਾ 12.3% ਅਤੇ ਖਟਾਸ 0.4% ਹੁੰਦੀ ਹੈ । ਇਸ ਦਾ ਔਸਤਨ ਝਾੜ 48 ਕਿਲੋ ਪ੍ਰਤੀ ਬੂਟਾ ਹੈ । ਇਸ ਦੇ ਫ਼ਲ ਨੂੰ 6-8 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ 85-90% ਨਮੀ ਤੇ 2 ਹਫ਼ਤੇ ਲਈ ਕੋਲਡ ਸਟੋਰ ਵਿੱਚ ਰੱਖਿਆ ਜਾ ਸਕਦਾ ਹੈ ।

ਮਾਲਟਾ:

ਅਰਲੀ ਗੋਲਡ : ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਅਤੇ ਦੇਖਣ ਵਿੱਚ ਥੋੜੇ ਗਲੋਬ ਵਰਗੇ ਹੁੰਦੇ ਹਨ। ਪੱਕਣ ਸਮੇਂ ਫ਼ਲ ਦਾ ਰੰਗ ਹਰੇ ਪੀਲੇ ਤੋਂ ਸੰਤਰੀ ਹੋ ਜਾਂਦਾ ਹੈ । ਇਸ ਵਿੱਚ ਸੁਨਹਿਰੀ ਪੀਲੇ ਰੰਗ ਦੇ ਜੂਸ ਦੀ ਮਾਤਰਾ 47.2% ਹੁੰਦੀ ਹੈ । ਇਸ ਦੇ ਫ਼ਲਾਂ ਵਿੱਚ ਸਿਰਫ਼ 2-6 ਬੀਜ ਹੀ ਹੁੰਦੇ ਹਨ । ਇਹ ਕਿਸਮ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 45 ਕਿਲੋ ਪ੍ਰਤੀ ਬੂਟਾ ਹੈ ।

ਕਿੰਨੂ:

ਕੈਰੀਜ਼ੋ : ਇਸ ਜੜ੍ਹ-ਮੁੱਢ ਉੱਪਰ ਕਿੰਨੂ ਦੇ ਫ਼ਲਾਂ ਦੀ ਗੁਣਵੱਤਾ ਵਧੇਰੇ ਹੁੰਦੀ ਹੈ ਅਤੇ ਇਸ ਉਪਰ ਪਿਉਂਦ ਕੀਤੇ ਬੂਟੇ ਜੜ੍ਹਾਂ ਦੇ ਗਾਲੇ ਅਤੇ ਗੂੰਦੀਆਂ ਰੋਗ ਤੋਂ ਬਚੇ ਰਹਿੰਦੇ ਹਨ । ਇਹ ਜੜ੍ਹ-ਮੁੱਢ 8 ਤੋਂ ਘੱਟ ਪੀ ਐਚ ਵਾਲੀਆਂ ਜ਼ਮੀਨਾਂ ਲਈ ਸਿਫ਼ਾਰਸ਼ ਕੀਤਾ ਗਿਆ ਹੈ ਜੋ ਕਿ ਆਮ ਤੌਰ ਤੇ ਪੰਜਾਬ ਦੇ ਨੀਮ ਪਹਾੜੀ ਅਤੇ ਕੇਂਦਰੀ ਇਲਾਕੇ ਵਿੱਚ ਪਾਈਆਂ ਜਾਂਦੀਆ ਹਨ ।