Update Details

7950-PAU.jpg
Posted by PAU, Ludhiana
2018-02-16 11:17:30

ਕਮਾਦ ਦੀ ਬਿਜਾਈ ਲਈ ਢੁੱਕਵੀਆਂ ਕਿਸਮਾਂ

ਯੂਨੀਵਰਸਿਟੀ ਵਲੋਂ ਅਗੇਤੀਆਂ ਬਿਜਾਈ ਲਈ ਕਿਸਮਾਂ ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85, ਸੀ ਓ ਜੇ 64, ਮੱਧ ਅਤੇ ਪਿਛੇਤੀਆਂ ਕਿਸਮਾਂ ਸੀ ਓ ਪੀ ਬੀ 92, ਸੀ ਓ ਪੀ ਬੀ 93, ਸੀ ਓ ਪੀ ਬੀ 94, ਸੀ ਓ 238 ਅਤੇ ,ਸੀ ਓ ਪੀ ਬੀ 91 ਅਤੇ, ਸੀ ਓ ਜੇ ੮੮ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। 

ਬਿਜਾਈ ਲਈ 30-35 ਕੁਇੰਟਲ ਕਮਾਦ ਦੀਆਂ ਗੁਲੀਆਂ (60000 ਅੱਖਾਂ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਬਿਜਾਈ ਸਮੇਂ ਬੀਜ ਨੂੰ 250 ਮਿਲੀਲਿਟਰ ਟਿਲਟ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਸੋਧ ਲਵੋ। 

ਸਿਉਂਕ ਦੀ ਰੋਕਥਾਮ ਲਈ 2 ਲਿਟਰ ਲਿੰਡੇਨ/ਕੈਨਾਡੋਨ/ਮਾਰਕਡੇਨ/ਗ੍ਰੈਮੈਕਸ 20 ਈ. ਸੀ. ਨੂੰ 500 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਵਿਚ ਕਮਾਦ ਦੀਆਂ ਗੁੱਲੀਆਂ ਉੱਤੇ ਛਿੜਕਾਅ ਕਰੋ ਜਾਂ 7.5 ਕਿਲੋ ਸੈਵੀਡੋਨ ਜਾਂ 10 ਕਿਲੋ ਰੀਜੈਂਟ/ਮੋਰਟੇਲ ਦੀ ਵਰਤੋਂ ਕਰਕੇ ਬਾਅਦ ਵਿੱਚ ਸੁਹਾਗਾ ਮਾਰ ਦਿਓ।