Update Details

5497-kit.jpg
Posted by ਡਾ. ਸੁਖਦੀਪ ਹੁੰਦਲ
2018-02-21 10:46:03

ਆਪੇ ਉਗਾਓ, ਆਪੇ ਹੀ ਖਾਓ

ਅਜੌਕੇ ਸਮੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਦੇ ਖੁਰਾਕੀ ਤੱਤ ਮੌਜੂਦ ਹੋਣ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੋ ਗਿਆ ਹੈ। ਭਾਂਰਤੀ ਮੈਡੀਕਲ ਖੋਜ ਪ੍ਰੀਸ਼ਦ, ਨਵੀ ਦਿੱਲੀ ਨੇ ਵੀ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜੀਆਂ ਸਬਜੀਆਂ 150 ਗ੍ਰਾਮ ਫਲ ਅਤੇ 85 ਗ੍ਰਾਮ ਦਾਲਾਂ ਦੀ ਖਾਣ ਦੀ ਸਿਫਾਰਸ਼ ਕੀਤੀ ਹੈ। ਪਰ ਅੱਜ ਭੱਜ ਦੌੜ ਦੀ ਜਿੰਦਗੀ ਵਿੱਚ ਮਨੁੱਖ ਇੰਨ੍ਹਾਂ ਚੀਜਾਂ ਨੂੰ ਛੱਡ ਕੇ ਬਜ਼ਾਰ ਵਿੱਚ ਉਪਲਬਦ ਤਿਆਰ ਬਰ ਤਿਆਰ ਭੋਜਨਾਂ ਤੇ ਨਿਰਭਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਉੱਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੋ ਸਾਨੂੰ ਸਾਰਾ ਸਾਲ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰੀਆਂ ਕਰਨ ਲਈ ਘਰ ਵਿੱਚ ਹੀ ਮੌਜੂਦ ਥਾਂ ਜਾਂ ਘਰ ਦੀ ਛੱਤ ਜਾਂ ਬਾਲਕੋਨੀ ਤੇ ਆਪਣੇ ਹੱਥੀ ਕੁਦਰਤੀ ਜਾਂ ਜੈਵਿਕ ਢੰਗ ਨਾਲ ਫਲ ਤੇ ਸਬਜੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ ਕਿਉਕਿ ਇਹ ਨਾ ਸਿਰਫ ਸੁਆਦਲੇ ਅਤੇ ਨਰੋਏ ਜੀਵਨ ਦਾ ਅਧਾਰ ਬਣਨਗੀਆਂ ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਦੇ ਅਸਰ ਤੋਂ ਮੁਕਤ ਹੋਣ ਦੇ ਨਾਲ - ਨਾਲ ਪੈਦਾ ਕਰਨ ਵਾਲੇ ਦਾ ਇੰਨ੍ਹਾਂ ਦੀ ਖਰੀਦ ਤੇ ਹੋਣ ਵਾਲਾ ਖਰਚਾ ਵੀ ਬਚੇਗਾ । ਇਨ੍ਹਾਂ ਸਾਰੇ ਯਤਨਾਂ ਨਾਲ ਆਲਾ ਦੁਆਲਾ ਹਰਿਆ ਭਰਿਆ ਹੋਵੇਗਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕੇਗਾ । 

ਘਰੇਲੂ ਬਗੀਚੀ ਦਾ ਕੋਈ ਆਕਾਰ ਨਿਸ਼ਚਿਤ ਨਹੀ ਹੈ ਅਤੇ ਇਹ ਸਾਡੇ ਕੋਲ ਉਪਲਭਦ ਜਗ੍ਹਾ ਤੇ ਨਿਰਭਰ ਕਰਦਾ ਹੈ ਪਰ ਜਗ੍ਹਾ ਦੀ ਚੋਣ ਕਰਦੇ ਸਮੇਂ ਇਹ ਖਿਆਲ ਰੱਖਣਾ ਬਹੁਤ ਜਰੂਰੀ ਹੈ ਕਿ ਉੱਥੇ ਘੱਟੋ - ਘੱਟ 6 ਘੰਟੇ ਸੂਰਜ ਦੀ ਰੋਸ਼ਨੀ ਪੈਣੀ ਚਾਹੀਦੀ ਹੈ। ਜ਼ਮੀਨ ਮੈਰਾ, ਭੁਰਭੁਰੀ ਬਹੁਤ ਵਧੀਆ ਰਹਿੰਦੀ ਹੈ ਪਰ ਜੇਕਰ ਅਜਿਹੀ ਜ਼ਮੀਨ ਉਪਲਭਦ ਨਹੀ ਹੈ ਤਾਂ 100 ਕਿਲੋ ਦੇਸੀ ਰੂੜੀ ਜਾਂ 25 ਕਿਲੋ ਗੰਡੋਆ ਖਾਦ ਪ੍ਰਤੀ ਮਰਲੇ ਬਿਜਾਈ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ । ਇਸ ਤੋਂ ਇਲਾਵਾ ਘਰ ਦਾ ਜੈਵਿਕ ਕੂੜਾ - ਕਰਕਟ ਤੇ ਪੱਤਿਆਂ ਤੋਂ ਕੰਪੋਸਟ ਤਿਆਰ ਕਰਕੇ ਵੀ ਵਰਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਘਰ ਦਾ ਜੈਵਿਕ ਕੂੜਾ- ਕਰਕਟ ਤੇ ਪੱਤਿਆਂ ਤੋਂ ਕੰਪੋਸਟ ਤਿਆਰ ਕਰਕੇ ਵੀ ਵਰਤੀ ਜਾ ਸਕਦੀ ਹੈ। ਮਿਆਰੀ ਉਤਪਾਦਨ ਲੈਣ ਲਈ ਦਰੁਸਤ ਸਮੇ ਅਤੇ ਮਿਕਦਾਰੀ ਲੋੜ  ਅਨੁਸਾਰ ਪਾਣੀ ਦੀ ਵਰਤੀ ਹਰ ਬੂੰਦ ਬਿਮਾਰੀ ਅਤੇ ਬਿਮਾਰੀ ਅਤੇ ਕੀੜਿਆਂ ਵਿਰੁੱਧ ਅਗਾਊ ਵਰਤੇ ਹਥਿਆਰ ਦਾ ਕੰਮ ਕਰਦੀ ਹੈ, ਸੋ ਸਿੰਚਾਈ ਲੋੜ ਅਨੁਸਾਰ ਹੀ ਕਰੋ। ਫਲਾਂ ਅਤੇ ਸਬਜੀਆਂ ਦੀ ਚੋਣ ਕਰਦੇ ਸਮੇਂ ਪਰਿਵਾਰ ਦੇ ਜੀਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖੋ । ਉਹਨਾਂ ਫਸਲਾਂ ਦੀ ਚੋਣ ਕਰੋ ਜੋ ਬਜਾਰ ਵਿੱਚ ਘੱਟ ਉਪਲਭਦ ਹੋਣ, ਤਿਆਰ ਹੋਣ ਵਿੱਚ ਘੱਟ ਸਮਾਂ ਲੈਣ ਅਤੇ ਉਨ੍ਹਾਂ ਵਿੱਚ ਖੁਰਾਕੀ ਤੱਤ ਵਧੇਰੇ ਮਾਤਰਾ ਵਿੱਚ ਹੋਣ । ਜੇਕਰ ਸੂਖਮ ਸਿੰਚਾਈ ਅਤੇ ਲੋੜੀਦੇਂ ਸਾਰੇ ਖੁਰਾਕੀ ਤੱਤ ਵਧੇਰੇ ਮਾਤਰਾ ਵਿੱਚ ਹੋਣ । ਜੇਕਰ ਸੂਖਮ ਸਿੰਚਾਈ ਅਤੇ ਲੋੜੀਦੇਂ ਸਾਰੇ ਖੁਰਾਕੀ  ਤੱਤਾਂ ਵੱਲ ਪੂਰਾ ਧਿਆਨ ਦਿੱਤਾ ਜਾਵੇ ਤਾਂ ਘਰੇਲੂ ਬਗੀਚੀ ਵਿੱਚ ਘੱਟੋ - ਘੱਟ ਰੋਗ ਅਤੇ ਕਿੜੇ - ਮਕੌੜੇ ਹਮਲਾ ਕਰਨਗੇ । ਪਰ ਫਿਰ ਵੀ ਬਗੀਚੀ ਵਿੱਚ ਚੱਕਰ ਲਾਉਦੇਂ ਸਮੇਂ ਨੁਕਸਾਨੇ ਗਏ ਪੌਦੇ ਦੇ ਹਿੱਸੇ ਨੂੰ ਤੋੜ ਕੇ ਜ਼ਮੀਨ ਵਿੱਚ ਦੱਬ ਦਿਉ ਅਤੇ ਗੋਡੀ ਕਰਕੇ ਨਦੀਨਾਂ ਤੋਂ ਮੁਕਤ ਰੱਖੋ । ਕੀੜਿਆਂ ਦੀ ਰੋਖਥਾਮ ਲਈ ਨਿੰੰਮ ਤੋਂ ਬਣੇ ਪਦਾਰਥਾਂ ਦਾ ਛਿੜਕਾਅ ਕਰੋ ਅਤੇ ਚਿੱਟੀ ਮੱਖੀ, ਥਰਿਪ ਤੇ ਹੋਰ ਰਸ ਚੂਸਕ ਕੀੜਿਆਂ ਦੀ ਰੋਕਥਾਮ ਪੀਲੇ ਟਰੈਪਦੀ ਵਰਤੋਂ ਕਰੋ । ਸਿਉਂਕ ਤੋਂ ਬਚਾਅ ਲਈ ਹਿੰਗ ਅਤੇ ਉੱਲੀ ਵਾਲੀਆਂ ਬਿਮਾਰੀਆਂ ਲਈ ਫਟਕੜੀ ਦੀ ਵਰਤੋਂ ਕਰੋ । ਅੰਬ, ਨਿੰਬੂ ਜਾਤੀ, ਅਮਰੂਦ, ਆੜੂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਵਰਤੋਂ ਬੜੀ ਸਹਾਈ ਹੁੰਦੀ ਹੈ। ਅੰਬ, ਲੀਚੀ, ਲੁਕਾਠ, ਚੀਕੂ, ਕੇਲਾ ਅਤੇ ਜਾਮਨ ਨੂੰ ਫਰਵਰੀ- ਮਾਰਚ ਜਾਂ ਅਗਸਤ ਤੋਂ ਅਕਤੂਬਰ ਵਿੱਚ ਲਗਾਉ। ਪਤਝੜੀ ਫਲਦਾਰ ਬੂਟੇ ਜਿਵੇਂ ਨਾਸ਼ਪਾਤੀ, ਆੜੂ, ਅਲੂਚਾ, ਬੇਰ, ਅੰਗੂਰ, ਅਨਾਰ, ਕਰੌਂਦਾ, ਆਂਵਲਾ, ਅੰਜ਼ੀਰ ਅਤੇ ਫਾਲਸਾ ਨੂੰ ਨਵੀਂ ਪੁੰਗਾਰ ਆਉਣ ਤੋਂ ਪਹਿਲਾਂ ਜਨਵਰੀ - ਫਰਵਰੀ ਵਿੱਚ ਲਗਾਉਣਾ ਚਾਹੀਦਾ ਹੈ।

ਸਰਦ ਰੁੱਤ ਦੀਆਂ ਸਬਜੀਆਂ ਜਿਵੇਂ ਆਲੂ, ਮੂਲੀ, ਗਾਜਰ, ਸ਼ਲਗਮ, ਪਾਲਕ, ਮੇਥੀ, ਧਨੀਆਂ, ਮਟਰ, ਬਰੌਕਲੀ, ਚੀਨੀ, ਬੰਦ ਗੋਬੀ, ਚਕੰਦਰ, ਪਿਆਜ਼, ਲਸਣ, ਬੈਗਣ, ਟਮਾਟਰ, ਆਦਿ ਦੀ ਬਿਜਾਈ ਅਗਸਤ ਤੋਂ ਨਵੰਬਰ ਤੱਕ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀਆਂ ਸਬਜ਼ੀਆਂ ਜਿਵੇਂ ਘੀਆ ਕੱਦੂ, ਚੱਪਣ ਕੱਦੂ, ਕਾਲੀ ਤੋਰੀ, ਟੀਂਡਾ ਕਰੇਲਾ, ਭਿੰਡੀ, ਲੋਬੀਆ, ਤਰ, ਖੀਰਾ, ਮਿਰਚ, ਸ਼ਿਮਲਾ ਮਿਰਚ, ਬੈਗਣ, ਪਿਆਜ਼ ਆਦਿ ਦੀ ਬਿਜਾਈ ਫਰਵਰੀ ਤੋਂ ਮਾਰਚ ਜਾਂ ਕੁੱਝ ਸਬਜੀਆਂ ਦੀ ਜੂਨ - ਜੁਲਾਈ ਜਾਂ ਨਵੰਬਰ - ਦਸੰਬਰ ਤੱਕ ਕੀਤੀ ਜਾ ਸਕਦੀ ਹੈ।

ਹਰਬਲ ਪੌਦੇ ਜਿਵੇਂ ਪੁਦੀਨਾ, ਤੁਲਸੀ, ਕੜੀਪੱਤਾ, ਅਸ਼ਵਗੰਧਾ, ਐਲੋਵੀਰਾ, ਪੱਥਰ ਚੱਟ, ਬ੍ਰਹਮੀ, ਹਲਦੀ, ਗਿਲੋਅ, ਸੁਹੰਜਣਾ ਆਦਿ ਜਿੰਨ੍ਹਾਂ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ ਵੀ ਸਾਲ ਭਰ ਵੱਖ - ਵੱਖ ਸਮੇਂ ਤੇ ਲਗਾਏ ਜਾ ਸਕਦੇ ਹਨ।

ਸੋ ਆਓ ਅੱਜ ਹੀ ਇਸ ਸਾਰੇ ਦੀ ਵਿਉਤਬੰਦੀ, ਪੌਦੇ ਤੇ ਬੀਜ ਲੈਣ ਲਈ ਆਪਣੇ ਇਲਾਕੇ ਦੇ ਬਾਗਬਾਨੀ ਵਿਭਾਗ ਦੇ ਅਫਸਰ ਨਾਲ ਸੰਪਰਕ ਕਰੀਏ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਈਏ ਅਤੇ ਆਪਣੇ ਹੱਥੀ ਪੌਸ਼ਟਿਕ ਖੁਰਾਕ ਪੈਦਾ ਕਰਨ ਵੱਲ ਕਦਮ ਵਧਾਈਏ ਕਿਉਂਕਿ ਆਪਣੇ ਹੱਥੀ ਪੈਦਾ ਕੀਤੀ ਸਬਜ਼ੀ ਦਾ ਸੁਆਦ ਹੀ ਵੱਖਰਾ ਹੁੰਦਾ ਹੈ ਅਤੇ ਮਿਹਨਤ ਨਾਲ ਪੈਦਾ ਕੀਤਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।