Expert Advisory Details

idea99cow.jpg
Posted by National Dairy Research Institute, Karnal
Punjab
2020-09-14 14:15:54

ਪਸ਼ੂਧਨ

  • ਗਾਵਾਂ ਜਾਂ ਮੱਝਾਂ ਨੂੰ ਗਰਮੀ ਵਿਚ ਆਉਣ ਦੇ ਲਈ 12 ਤੋਂ 18 ਘੰਟੇ ਦੇ ਅੰਦਰ ਘਬਣ ਕਰਵਾਉਣ ਦਾ ਉੱਚਿਤ ਸਮਾਂ ਹੈ । 
  • ਦੁਧਾਰੂ ਪਸ਼ੂ ਨੂੰ ਥਾਨੈਲਾ ਰੋਗ ਤੋਂ ਬਚਾਉਣ ਲਈ ਯਤਨ ਕਰੋ । 
  • ਪਸ਼ੂ ਦੀਆਂ ਅੰਤੜੀਆਂ: ਪਰਜੀਵੀ ਨਾਸ਼ਕ ਪਸ਼ੂ- ਚਿਕਿਤਸਿਕ ਦੀ ਸਲਾਹ ਅਨੁਸਾਰ ਨਿਯਮਿਤ ਦਿਓ। 
  • ਬਰਸੀਮ ਦੀ ਬਿਜਾਈ ਇਸ ਮਹੀਨੇ ਦੇ ਅੰਤਿਮ ਹਫ਼ਤੇ ਵਿੱਚ ਸ਼ੁਰੂ ਕਰੋ । 
  • ਬਰਸੀਮ ਦੀ ਪਹਿਲੀ ਕਟਾਈ ਤੋਂ ਜ਼ਿਆਦਾ ਚਾਰਾ ਲੈਣ ਦੇ ਲਈ ਸਰੋਂ ਦੀ (ਚਾਈਨੀਜ਼ ਕੈਬਿਜ) ਕਿਸਮ ਜਾਂ ਜਵੀ ਮਿਲਾ ਕੇ ਬਿਜਾਈ ਕਰੋ । 
  • ਬਰਸੀਮ ਸੇ ਨਾਲ ਰਾਈ ਘਾਹ ਮਿਲਾ ਕੇ ਬਿਜਾਈ ਕਰਨ ਨਾਲ ਹਰੇ ਚਾਰੇ ਦੀ ਪੋਸ਼ਕ ਤੱਤ ਤੇ ਉਪਜ ਵਿੱਚ ਵਾਧਾ ਹੁੰਦਾ ਹੈ । 
  • ਬਰਸੀਮ ਫਸਲ ਤੋਂ ਜ਼ਿਆਦਾ ਉਪਜ ਤੇ ਲੰਬੇ ਸਮੇਂ (ਮੱਧ ਜੂਨ) ਤੱਕ ਹਰਾ ਚਾਰਾ ਪ੍ਰਾਪਤ ਕਰਨ ਦੇ ਲਈ ਉੱਨਤ ਕਿਸਮਾਂ BL-10, BL-22 ਤੇ BL-42 ਦੀ ਬਿਜਾਈ ਕਰੋ । 
  • ਬਰਸੀਮ ਦੀ ਬਿਜਾਈ ਨਵੇਂ ਖੇਤ ਵਿੱਚ ਕਰਨੀ ਹੋਵੇ ਤਾਂ ਬੀਜ ਨੂੰ ਰਾਈਜ਼ੋਬੀਅਮ ਕਲਚਰ ਨਾਲ ਸੋਧ ਕਰਨ ਤੇ ਜ਼ਿਆਦਾ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ । 
  • ਬਲਦ ਬਣਾਉਣ ਦੇ ਲਈ 6 ਮਹੀਨੇ ਦੀ ਉਮਰ ਹੋਣ ਤੱਕ ਵੱਛੇ ਦੀ ਨਸਬੰਦੀ ਕਰਵਾ ਦਿਓ ।