ਸੁਰੱਖਿਅਤ ਖੇਤੀ ਤੋਂ ਭਾਵ ਹੈ ਵਾਤਾਵਰਨ ਤੇ ਕੁਝ ਹੱਦ ਤੱਕ ਕਾਬੂ ਕਰਕੇ ਪੌਦੇ ਦਾ ਚੰਗਾ ਵਾਧਾ ਅਤੇ ਪੈਦਾਵਾਰ ਹੋਵੇ। ਅੱਜ ਦੇ ਯੁੱਗ ਵਿੱਚ ਵਧੀਆ ਮਿਆਰ ਦੀਆਂ ਸਬਜ਼ੀਆਂ ਦੀ ਮੰਗ ਕਰਕੇ ਅਤੇ ਖੇਤੀ ਯੋਗ ਜ਼ਮੀਨ ਘਟਣ ਕਰਕੇ ਚੰਗੇ ਮਿਆਰ ਦੀਆਂ ਸਬਜ਼ੀਆਂ ਪੈਦਾ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਸੁਰੱਖਿਅਤ ਖੇਤੀ ਕਰਨਾ ਇੱਕ ਢੁੱਕਵਾਂ ਬਦਲ ਹੈ। ਇਸ ਨਾਲ ਪੈਦਾਵਾਰ ਖੁੱਲ੍ਹੇ ਖੇਤਾਂ ਤੋਂ ਜ਼ਿਆਦਾ ਹੁੰਦੀ ਹੈ, ਮਿਆਰ ਵਧੀਆ ਹੁੰਦੀ ਹੈ ਅਤੇ ਖਾਦਾਂ ਦੀ ਯੋਗ ਵਰਤੋਂ ਹੁੰਦੀ ਹੈ ਅਤੇ ਸਬਜ਼ੀਆਂ ਨੂੰ ਬਾਹਰ ਭੇਜਣ ਦੀ ਸਮਰੱਥਾ ਵੀ ਵਧਾਈ ਜਾ ਸਕਦੀ ਹੈ। ਪੰਜਾਬ ਵਿੱਚ ਵਧੀਆ ਝਾੜ ਲੈਣ ਲਈ ਮਾਰੂ ਵਾਤਾਵਰਨ ਇੱਕ ਰੁਕਾਵਟ ਹੈ। ਇਸ ਲਈ ਪੌਲੀ ਹਾਊਸ ਵਿੱਚ ਸਬਜ਼ੀਆਂ ਪੈਦਾ ਕਰਕੇ ਅਸੀਂ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਾਂ।
ਕੀ ਹੈ ਪੌਲੀ ਹਾਊਸ- ਪੌਲੀ ਹਾਊਸ ਦਾ ਢਾਂਚਾ ਜਿਸਤੀ ਪਾਇਪਾਂ ਦਾ ਬਣਿਆ ਹੁੰਦਾ ਹੈ। ਜਿਸਨੂੰ ਉਪਰੋਂ ਅਤੇ ਪਾਸਿਓਂ ਪਾਰਦਰਸ਼ੀ ਪਲਾਸਟਿਕ ਦੀ ਸ਼ੀਟ ਨਾਲ ਢਕਿਆ ਹੁੰਦਾ ਹੈ। ਇਸ ਵਿੱਚ ਵਾਤਾਵਰਨ ਨੂੰ ਫ਼ਸਲ ਦੀ ਲੋੜ ਅਨੁਸਾਰ ਕਾਬੂ ਕੀਤਾ ਜਾਂਦਾ ਹੈ, ਸੁਖਾਵਾਂ ਵਾਤਾਵਰਨ ਹੋਣ ਕਰਕੇ ਫਸਲ ਛੇਤੀ ਤਿਆਰ ਹੁੰਦੀ ਹੈ ਅਤੇ ਕੁਆਲਟੀ ਵੀ ਵਧੀਆ ਹੁੰਦੀ ਹੈ। ਪੌਲੀ ਹਾਊਸ ਫ਼ਸਲ ਨੂੰ ਵਰਖਾ, ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਸੁਰੱਖਿਆ ਪ੍ਹਦਾਨ ਕਰਦਾ ਹੈ। ਪੌਲੀ ਹਾਊਸ ਵਿੱਚ ਪ੍ਹਕਾਸ਼ ਸੰਸਲੇਸ਼ਣ ਦੀ ਦਰ ਲਗਭਗ ਪੰਦਰਾ ਗੁਣਾ ਵਧੇਰੇ ਹੋਣ ਕਰਕੇ ਝਾੜ ਵੀ ਵਧ ਜਾਂਦਾ ਹੈ।
ਸ਼ਿਮਲਾ ਮਿਰਚ ਦੀ ਕਾਸ਼ਤ- ਸ਼ਿਮਲਾ ਮਿਰਚ ਦੀ 3.5 ਤੇ 6.5 ਮੀਟਰ ਉੱਚੇ ਪੌਲੀ ਹਾਊਸ ਵਿੱਚ ਕਾਸ਼ਤ ਹੇਠਾਂ ਦੱਸੇ ਤਰੀਕੇ ਅਨੁਸਾਰ ਕਰੋ -
ਕਿਸਮਾਂ– ਇਹ ਕਿਸਮਾਂ ਪੀ. ਏ. ਯੂ. ਦੇ ਮਾਹਿਰਾਂ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਹਨ –
ਬੀਜ ਨੁੰ ਸੋਧਣਾ- ਪਨੀਰੀ ਲਾਉਣ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕਪਟਾਨ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ।
ਪਨੀਰੀ ਲਾਉਣ ਦਾ ਸਮਾਂ- ਅਗਸਤ ਦਾ ਦੂਜਾ ਹਫ਼ਤਾ
ਪਨੀਰੀ ਲਗਾਉਣ ਦਾ ਤਰੀਕਾ- ਇੱਕ ਏਕੜ ਲਈ 12000 ਬੂਟਿਆਂ ਦੀ ਲੋੜ ਹੁੰਦੀ ਹੈ। ਬੀਜ ਨੂੰ ਸੋਧ ਕੇ ਪਲਾਸਟਿਕ ਟਰੇਆਂ ਵਿੱਚ ਬੀਜੋ। ਪਨੀਰੀ ਲਾਉਣ ਤੋਂ ਪਹਿਲਾਂ ਪਨੀਰੀ ਨੂੰ ਟਰੇਆਂ ਵਿੱਚ ਹੀ ਬਾਵਿਸਟਨ 2 ਗ੍ਰਾਮ ਪ੍ਹਤੀ ਲੀਟਰ ਪਾਣੀ ਨਾਲ ਗੜੁੱਚ ਕਰੋ।
ਖਾਦਾਂ ਦੀ ਵਰਤੋਂ- ਪਹਿਲੇ ਸਾਲ 80 ਟਨ ਗਲੀ ਸੜੀ ਰੂੜੀ, 100 ਕਿੱਲੋ ਡਾਇਅਮੋਨੀਅਮ ਫਾਸਫੇਟ ਅਤੇ 25 ਕਿੱਲੋ ਕੈਲਸ਼ੀਅਮ ਨਾਈਟ੍ਰੇਟ ਪਾ ਕੇ ਜ਼ਮੀਨ ਤਿਆਰ ਕਰੋ। ਅਗਲੇ ਸਾਲ ਰੂੜ੍ਹੀ ਖਾਦ ਦੀ ਮਾਤਰਾ ਘਟਾ ਕੇ 20 ਟਨ ਪ੍ਹਤੀ ਏਕੜ ਹੀ ਪਾਉਣੀ ਹੈ।
ਬੈੱਡ ਬਣਾਉਣਾ- ਪੌਲੀ ਹਾਊਸ ਦੇ ਚਾਰੇ ਪਾਸੇ ਇੱਕ ਫੁੱਟ ਦਾ ਫਾਸਲਾ ਛੱਡਕੇ 1 ਮੀਟਰ ਚੌੜੇ ਅਤੇ ਅੱਧਾ ਫੁੱਟ ਉੱਚੇ ਬੈੱਡ ਬਣਾਓ, ਅੱਧਾ ਮੀਟਰ ਵਿਚਕਾਰ ਖਾਲੀਆਂ ਲਈ ਜਗ੍ਹਾ ਛੱਡ ਦਿਓ। ਬੈੱਡ ਉੱਪਰ ਵਿਚਕਾਰ ਤੋਂ ਕਿਨਾਰਿਆਂ ਵੱਲ ਢਲਾ ਨ ਬਣਾਓ।
ਪਨੀਰੀ ਲਾਉਣ ਦਾ ਸਮਾਂ- 35-40 ਦਿਨਾਂ ਦੀ ਪਨੀਰੀ ਨੂੰ ਸਤੰਬਰ ਦੇ ਦੂਜੇ ਜਾਂ ਤੀਜੇ ਹਫਤੇ ਪੁੱਟ ਕੇ ਖੇਤ ਵਿੱਚ ਲਗਾਓ। ਪਨੀਰੀ ਨੂੰ 2.0-2.5 ਸੈਂਟੀ ਮੀਟਰ ਦੀ ਡੂੰਘਾਈ ਤੇ ਸਵੇਰੇ ਜਾਂ ਸ਼ਾਮ ਨੂੰ ਲਗਾਓ।
ਫਾਸਲਾ- ਪਨੀਰੀ ਨੂੰ ਬੈੱਡ ਉੱਤੇ ਕਤਾਰ ਜੋੜਿਆਂ ਵਿੱਚ ਲਗਾਓ। ਇੱਕ ਕਤਾਰ ਜੋੜੇ ਵਿੱਚ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 1.5 ਫੁੱਟ ਰੱਖੋ। ਇੱਕ ਕਤਾਰ ਜੋੜੇ ਵਿੱਚ ਦੂਜੀ ਕਤਾਰ ਦੇ ਬੂਟਿਆਂ ਦੀ ਤ੍ਰਿਕੋਣੀ ਬਿਜਾਈ ਕਰੋ। ਇੱਕ ਕਤਾਰ ਜੋੜੇ ਤੋਂ ਦੁਜੀ ਕਤਾਰ ਦੇ ਜੋੜੇ ਵਿੱਚ 150 ਸੈਂਟੀਮੀਟਰ ਦੂਰੀ ਰੱਖੋ।
ਤੁਪਕਾ ਸਿੰਚਾਈ - ਲੇਟਰਲ ਪਾਇਪ, ਜਿਸਦੇ ਡਰਿੱਪਰਾਂ ਵਿਚਕਾਰ ਇੱਕ ਫੁੱਟ ਦਾ ਫਾਸਲਾ ਹੋਵੇ ਅਤੇ ਡਰਿੱਪਰ ਦੀ ਪਾਣੀ ਕੱਢਣ ਦੀ ਸਮਰੱਥਾ 2.25 ਲੀਟਰ ਪ੍ਰਤੀ ਘੰਟਾ ਹੋਵੇ, ਪ੍ਰਤੀ ਬੈੱਡ ਦੇ ਹਿਸਾਬ ਨਾਲ ਇੱਕ ਕਤਾਰ ਦੇ ਜੋੜੇ ਵਿਚਕਾਰ ਵਿਛਾ ਦਿਓ। ਪਹਿਲੇ ਪੰਦਰਾਂ ਦਿਨ ਖੁੱਲਾ ਪਾਣੀ ਲਗਾਉ ਅਤੇ ਉਸ ਤੋਂ ਬਾਅਦ ਹੇਠਾਂ ਦਿੱਤੀ ਸਾਰਨੀ ਅਨੁਸਾਰ ਲਗਾਉ।
ਰੋਜ਼ਾਨਾਤੁਪਕਾ ਸਿੰਚਾਈ ਨੂੰ ਚਲਾਉਣ ਦਾ ਸਮਾਂ ( ਮਿੰਟਾਂ ਵਿੱਚ )
ਮਹੀਨਾ
ਸਮਾਂ
ਸਤੰਬਰ
21
ਅਕਤੂਬਰ
19
ਨਵੰਬਰ
11
ਦਸੰਬਰ
8
ਜਨਵਰੀ
ਫਰਵਰੀ
13
ਮਾਰਚ
ਅਪ੍ਰੈਲ
43
ਮਈ
53
ਜੂਨ
48
ਤੁਪਕਾ ਸਿੰਚਾਈ ਰਾਹੀਂ ਖਾਦ- ਇਹ ਖਾਦਾਂ ਪਨੀਰੀ ਲਾਉਣ ਤੋਂ 15 ਦਿਨ ਬਾਅਦ ਸ਼ੁਰੂ ਕਰੋ ਅਤੇ ਫਸਲ ਖਤਮ ਹੋਣ ਤੋਂ ਇੱਕ ਮਹੀਨਾਂ ਪਹਿਲਾਂ ਬੰਦ ਕਰ ਦਿਓ।
ਖਾਦ ਪਾਉਣ ਦਾ ਸਮਾ
ਪਾਣੀ ਵਿੱਚ ਘੁਲਣਸ਼ੀਲ ਖ਼ਾਦ (ਐਨ. ਪੀ. ਕੇ.
ਰੋਜ਼ਾਨਾ ਦੀ ਮਾਤਰਾ (ਲੀਟਰ ਪ੍ਰਤੀ ਏਕੜ )
ਪਹਿਲੇ ਪੰਦਰਾ ਦਿਨ
12:61:0
19:19:19
2
ਅਗਲੇ 30 ਦਿਨ
13:40:13
1
ਅਗਲੇ 30 ਦਿਨ (ਫੁੱਲ ਅਤੇ ਫਲ ਦਾ ਸਮਾਂ)
13:5:26
4
ਅਗਲੇ 90 ਤੋਂ 180 ਦਿਨ (ਫੁੱਲ ਦਾ ਵਧਨਾ ਅਤੇ ਤੁੜਾਈ)
0:0:50
ਕੈਲਸ਼ੀਅਮ ਨਾਈਟ੍ਰੇਟ
ਮੈਗਨੀਸ਼ੀਅਮ ਨਾਈਟ੍ਰੇਟ
0.5
ਬੂਟਿਆਂ ਦੀ ਸਾਂਭ ਸੰਭਾਲ -
ਕਾਂਟ ਛਾਂਟ- ਪਨੀਰੀ ਲਾਉਣ ਤੋਂ 15-20 ਦਿਨਾਂ ਬਾਅਦ ਬੂਟੇ ਦੀ ਕਾਂਟ ਛਾਂਟ ਸ਼ੁਰੂ ਹੋ ਜਾਂਦੀ ਹੈ। ਪਹਿਲੇ ਮਹੀਨੇ ਬੂਟੇ ਤੋਂ ਫੁੱਲਾਂ ਨੂੰ ਝਾੜ ਦੇ ਰਹੋ। ਪਾਸੇ ਵਾਲੀਆਂ ਟਾਹਣੀਆਂ ਨੂੰ ਹਰੇਕ ਹਫਤੇ ਕੱਟਦੇ ਰਹੋ। ਦੋ ਸਟੀਲ ਦੀਆਂ ਤਾਰਾਂ ਨੂੰ ਹਰੇਕ ਬੈੱਡ ਦੀ ਲੰਬਾਈ ਅਨੁਸਾਰ ਪੌਲੀ ਹਾਊਸ ਦੇ ਗਟਰ ਦੇ ਬਰਾਬਰ ਦੀਆਂ ਪਾਇਪਾਂ ਉਪਰੋਂ ਲੰਘਾਓ। ਫਿਰ ਹਰ ਬੂਟੇ ਦੀਆਂ ਚਾਰ ਟਾਹਣੀਆਂ ਨੂੰ ਨੀਲੇ ਜਾਂ ਹਰੇ ਰੰਗ ਦੀ ਪਲਾਸਟਿਕ ਰੱਸੀ ਨਾਲ ਉਪਰ ਸਟੀਲ ਦੀ ਤਾਰ ਨਾਲ ਬੰਨ੍ਹ ਦਿਓ। ਇੱਕ ਬੂਟੇ ਦੀਆਂ ਦੋ ਟਾਹਣੀਆਂ ਇੱਕ ਤਾਰ ਨਾਲ ਅਤੇ ਦੋ ਟਾਹਣੀਆਂ ਦੂਜੀ ਤਾਰ ਨਾਲ ਨਾਲ ਬੰਨ੍ਹੋ । ਇਸ ਨਾਲ ਬੂਟੇ ਖੁੱਲ੍ਹ ਜਾਣਗੇ ਅਤੇ ਹਵਾ ਦਾ ਵਹਾਅ ਵੀ ਠੀਕ ਰਹੇਗਾ।
ਸੂਖਮ ਤੱਤਾਂ ਅਤੇ ਗਰੋਥ ਰੈਗੂਲੇਟਰ ਦਾ ਸਪਰੇਅ -
ਜੇਕਰ ਢਾਂਚਾ 6.5 ਮੀਟਰ ਉੱਚਾ ਹੈ ਤਾਂ ਮਾਈਕ੍ਰੋਸੋਲਬੀ (ਸੂਖਮਤੱਤ) ਨੂੰ 0.5 ਗ੍ਰਾਮ ਪ੍ਰਤੀ ਲੀਟਰ ਪਾਣੀ ਅਤੇ ਸਪਿੱਕ ਸਾਈਟੋਜ਼ਾਇਮ (ਗਰੋਥ ਰੈਗੂਲੇਟਰ) 2 ਐਮ ਐਲ ਪ੍ਰਤੀ ਲੀਟਰ ਪਾਣੀ ਵਿੱਚ ਪਾਉਣ ਤੋਂ ਬਾਅਦ ਹਰ ਪੰਦਰਵਾੜੇ ਸਪਰੇਅ ਕਰੋ ਅਤੇ ਪਨੀਰੀ ਲਾਉਣ ਤੋਂ ਢਾਈ ਮਹੀਨੇ ਬਾਅਦ ਲਿਹੋਸਿਨ/ਸਾਈਕੋਸੈਲ (ਕਲੋਰਮੈਕੁਏਟਕਲੋਰਾਈਡ) ਨੂੰ 3 ਗ੍ਰਾਮ ਪ੍ਰਤੀ ਲੀਟਰ ਪਾਣੀ ਤੇ ਪਲੈਨੋ ਫਿਕਸ ਨੂੰ 0.25 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ, ਮਾਇਕ੍ਰੋਸੋਲ ਅਤੇ ਸਪਿੱਕਸਾਈਟੋਜਾਈਮ ਨਾਲ ਰਲਾ ਕੇ ਹਰ ਪੰਦਰਵਾੜੇ ਤੇ ਸਪਰੇਅ ਕਰੋ।
ਜੇ ਢਾਂਚਾ 3 ਮੀਟਰ ਉੱਚਾ ਹੈ ਤਾਂ ਲਿਹੋਸਿਨ ਨੂੰ ਸ਼ੁਰੂਆਤ ਤੋਂ ਹੀ ਮਾਈਕ੍ਰੋਸੋਲ ਅਤੇ ਸਪਿੱਕ ਸਾਈਟੋਜਾਈਮ ਨਾਲ ਰਲਾ ਕੇ ਸਪਰੇਅ ਕਰੋ ਜਦੋਂ ਕੇਪਲੈਨੋਫਿਕਸ ਦਾ ਸਪਰੇਅ ਢਾਈ ਮਹੀਨੇ ਬਾਅਦ ਹੀ ਸ਼ੁਰੂ ਕਰੋ।
ਦੀਵਾਰ ਅਤੇ ਛੱਤ ਦੇ ਪਲਾਸਟਿਕ ਪਰਦਿਆਂ ਨੂੰ ਖੋਲਣਾ ਅਤੇ ਬੰਦ ਕਰਨਾ- ਸਰਦੀਆਂ ਵਿੱਚ ਸ਼ਾਮ ਨੂੰ ਛੱਤ ਅਤੇ ਦੀਵਾਰਾਂ ਦੇ ਪਲਾਸਟਿਕ ਪਰਦਿਆਂ ਨੂੰ ਬੰਦ ਕਰ ਦਿਓ। ਜੇਕਰ ਬਹੁਤ ਜ਼ਿਆਦਾ ਠੰਢ ਹੋਵੇ ਤਾਂ ਵੀ ਪਰਦਿਆਂ ਨੂੰ 2-3 ਘੰਟੇ ਲਈ ਦਿਨ ਵਿੱਚ ਜ਼ਰੂਰ ਚੱਕ ਦਿਓ ਤਾਂ ਕਿ ਹਵਾ ਦੀ ਅਦਲਾ ਬਦਲੀ ਹੋ ਸਕੇ।
ਤੁੜਾਈ- ਹਰੇ ਰੰਗ ਦੀ ਸ਼ਿਮਲਾ ਮਿਰਚ ਦਾ ਭਾਰ ਜਦੋਂ 60 ਗ੍ਰਾਮ ਤੋਂ ਅਤੇ ਲਾਲ ਤੇ ਪੀਲੀ ਮਿਰਚ ਦਾ ਭਾਰ 100 ਗ੍ਰਾਮ ਤੋਂ ਉੱਪਰ ਹੋ ਜਾਵੇ ਤਾਂ ਉਸਦੀ ਤੁੜਾਈ ਕਰੋ। ਸਤੰਬਰ ਮਹੀਨੇ ਵਿੱਚ ਲਗਾਈ ਹੋਈ ਸ਼ਿਮਲਾ ਮਿਰਚ ਤੋਂ ਜ਼ਿਆਦਾ ਪੈਦਾਵਾਰ ਪ੍ਰਾਪਤ ਹੁੰਦੀ ਹੈ।
ਪੈਦਾਵਾਰ- ਸ਼ਿਮਲਾ ਮਿਰਚ ਦੀ ਪੈਦਾ ਵਾਰ ਢਾਂਚੇ ਦੀ ਉਚਾਈ, ਪਾਣੀ ਦੇਣ ਦੇ ਤਰੀਕੇ ਅਤੇ ਪਨੀਰੀ ਲਾਉਣ ਦਾ ਸਮਾਂ ਤੇ ਪੌਲੀ ਸ਼ੀਟ ਦੀ ਵਰਤੋਂ ਤੇ ਨਿਰਭਰ ਕਰਦੀ ਹੈ। ਸਤੰਬਰ ਦੀ ਲਾਈ ਹੋਈ ਪਨੀਰੀ ਤੋਂ ਹਰੇ ਰੰਗ ਦੇ ਇੰਦਰਾ ਹਾਈਬ੍ਰਿਡ ਦਾ 6.5 ਮੀਟਰ ਅਤੇ 3.0 ਮੀਟਰ ਢਾਂਚੇ ਹੇਠ 580 ਤੇ 440 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਕ੍ਰਮਵਾਰ ਪ੍ਰਾਪਤ ਹੁੰਦੀ ਹੈ। ਔਰੋਬੈਲੀ ( ਪੀਲੀ ਸ਼ਿਮਲਾ ਮਿਰਚ ) ਦਾ 315 ਤੇ 162 ਬੌਂਬੀ ( ਲਾਲ ਸ਼ਿਮਲਾ ਮਿਰਚ ) ਦਾ 322 ਤੇ 167 ਕੁਇੰਟਲ ਪ੍ਰਤੀ ਏਕੜ ਪੈਦਾਵਾਰ 6.5 ਮੀਟਰ ਅਤੇ 3.0 ਮੀਟਰ ਉੱਚੇ ਢਾਂਚੇ ਹੇਠ ਕ੍ਰਮਵਾਰ ਪ੍ਰਾਪਤ ਹੁੰਦੀ ਹੈ।
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store