Expert Advisory Details

idea99khetibadi.jpg
Posted by PAU, Ludhiana
Punjab
2020-11-19 15:13:55

ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਵਿੱਚ 55 ਕਿਲੋ ਡੀ ਏ ਪੀ ਪ੍ਰਤੀ ਏਕੜ ਡਰਿੱਲ ਕਰੋ। ਪਹਿਲੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 40 ਕਿਲੋ ਅਤੇ ਛੇਤੀ (ਅੱਧ ਦਸੰਬਰ ਤੋਂ ਬਾਅਦ ਬੀਜੀ) ਕਣਕ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਦੂਜੇ ਪਾਣੀ ਵੇਲੇ ਹੇਠਾਂ ਲਿਖੇ ਅਨੁਸਾਰ ਖਾਦ ਪਾਓ।

ਪੀ ਏ ਯੂ ਪੱਤਾ ਰੰਗ ਚਾਰਟ- ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨਾਂ ਬਾਅਦ) ਫ਼ਸਲ ਦੀ ਨੁਮਾਇੰਦਗੀ ਕਰਨ ਵਾਲੇ 10 ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਪੀ ਏ ਯੂ- ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਹੇਠ ਮਿਲਾਓ।  ਜੇ ਪਾਣੀ ਨਾਲ 10 ਪੱੱਤਿਆਂ ਵਿਚੋਂ 6 ਜਾਂ ਵੱਧ ਪੱਤਿਆਂ ਦੇ ਰੰਗ ਦੇ ਅਧਾਰ ਤੇ ਹੇਠ ਲਿਖੇ ਅਨੁਸਾਰ ਯੂਰੀਆ ਖਾਦ ਪਾਓ।

ਪੀ ਏ ਯੂ-ਪੱਤਾ ਰੰਗ ਚਾਰਟ ਅਨੁਸਾਰ ਪੱਤੇ ਦਾ ਰੰਗ

ਟਿੱਕੀ ਨੰਬਰ 5.0 ਤੋਂ ਜ਼ਿਆਦਾ

ਟਿੱਕੀ ਨੰਬਰ 4.5 ਤੋਂ 5.0 ਤੱਕ

ਟਿੱਕੀ ਨੰਬਰ 4.0 ਤੋਂ 4.5 ਤੱਕ

ਟਿੱਕੀ ਨੰਬਰ 4.0 ਤੋਂ ਘੱਟ

ਯੂਰੀਆ (ਕਿਲੋ/ਏਕੜ)

15

30

40

55

ਗਰੀਨ ਸੀਕਰ- ਕਣਕ ਦੀ ਸੰਬੰਧਤ ਕਿਸਮ ਦਾ ਖੇਤ ਦੀ ਬਿਜਾਈ ਵਾਲੇ ਦਿਨ ਹੀ ਇੱਕ ਵੱਧ ਯੂਰੀਆ ਖਾਦ ਵਾਲਾ ਕਿਆਰਾ(ਲਗਭਗ 30 ਵਰਗ ਮੀਟਰ) ਬੀਜੋ। ਇਸ ਕਿਆਰੇ ਵਿਚ ਬਿਜਾਈ ਸਮੇਂ 55 ਕਿੱਲੋ ਡੀ.ਏ.ਪੀ. ਅਤੇ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਉਪਰੰਤ ਪਹਿਲੇ ਪਾਣੀ ਨਾਲ 65 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50 ਤੋਂ 55 ਦਿਨ ਬਾਅਦ), ਗਰੀਨ ਸੀਕਰ ਨੂੰ ਫਸਲ ਤੋਂ 75 ਸੈਂਟੀਮੀਟਰ ਉੱਚਾ ਰੱਖ ਕੇ ਖੇਤ ਅਤੇ ਵੱਧ ਯੂਰੀਆ ਖਾਦ ਵਾਲੇ ਕਿਆਰੇ ਵਿੱਚੋਂ ਰੀਡਿੰਗ ਲਿਓ।ਫਸਲ ਦੀ ਉਮਰ ਅਤੇ ਗਰੀਨ ਸੀਕਰ ਰੀਡਿੰਗ ਨੂੰ "PAU ਯੂਰੀਆ ਗਾਈਡ" ਵਿੱਚ ਭਰੋ ਅਤੇ ਲੋੜੀਂਦੀ ਯੂਰੀਆ ਖਾਦ ਦੀ ਜਾਣਕਾਰੀ ਪ੍ਰਾਪਤ ਕਰੋ।

ਜ਼ਰੂਰੀ ਸੂਚਨਾ

ਪੱਤਾ ਰੰਗ ਚਾਰਟ ਜਾਂ ਗਰੀਨ ਸੀਕਰ ਅਨੁਸਾਰ ਖਾਦ ਪਾਉਣ ਵਾਲੇ ਖੇਤ ਵਿਚ ਬਿਮਾਰੀ/ਕੀੜਿਆਂ   ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਜੇ ਬਾਰਸ਼ਾਂ ਕਾਰਨ ਦੂਸਰਾ ਪਾਣੀ ਲਾਉਣ ਵਿਚ ਦੇਰੀ ਹੋਵੇ ਤਾਂ ਵੀ ਪੱਤਾ ਰੰਗ ਚਾਰਟ/ਗਰੀਨ ਸੀਕਰ ਵਿਧੀ ਅਨੁਸਾਰ ਲੋੜੀਂਦੀ ਖਾਦ ਬਿਜਾਈ ਤੋਂ 50-55 ਦਿਨਾਂ ਬਾਅਦ ਜ਼ਰੂਰ ਪਾ ਦੇਣੀ ਚਾਹੀਦੀ ਹੈ।