Expert Advisory Details

idea99murgiii.png
Posted by GADVASU, Ludhiana
Punjab
2019-01-25 11:39:15

मुर्गी पालकों के लिए माहिरों की सलाह

पोल्ट्री व्यवसाय करने वाले किसान इन बातों का रखें ध्यान

  • बीमारी फैलने की स्थिति में मुर्गियों को कपड़े धोने वाले सोडे या 1% नशादर के घोल से साफ़ करना चाहिए। 10% अमोनिया भी किरमों को 45 मिनट में मार देती है।

  • अलग-अलग उम्र के चूज़ों और मुर्गियों को विभिन्न जगह पर रखें।

  • मृत चूज़ों को गड्ढे में दफन कर दें या जला दें।

  • मुर्गीखाने में ज़्यादा भीड़ नहीं होनी चाहिए।

  • आस पास का वातावरण साफ़ रखने से बीमारियों का हमला कम हो जाता है।

  • मुर्गीखाने के बर्तन और अन्य सामान आदि साफ़ रखें और अक्सर मुर्गीखाने की सफाई करते रहें।

  • मुर्गीखाने में धूप और रोशनी का सही प्रबंध होना चाहिए।

  • चूज़ों और मुर्गियों को अच्छी खुराक दें।

  • पानी और खुराक देने के लिए अपेक्षित जगह होनी चाहिए।

  • बीमारी होने की स्थिति में पशुओं के डॉक्टर या मुर्गियों के माहिर से मिलना चाहिए।

  • यदि बिछाने तरीके की जगह मुर्गियों को पिंजरे में रखा जाये तो बहुत बढ़िया है।

स्रोत: गुरु अंगद देव वैटनरी और एनिमल साइंसज़ यूनिवर्सिटी लुधियाना (पंजाब)

ਮੁਰਗੀ ਪਾਲਣ ਕਰਨੇ ਵਾਲੇ ਕਿਸਾਨ ਰੱਖੋਂ ਇਹਨਾਂ ਗੱਲਾਂ ਦਾ ਧਿਆਨ 

  • ਬਿਮਾਰੀ ਫੈਲਣ ਦੀ ਸੂਰਤ ਵਿੱਚ ਮੁਰਗੀਆਂ ਨੂੰ ਕੱਪੜੇ ਧੋਣ ਵਾਲੇ ਸੋਡੇ ਜਾਂ 1% ਨਸ਼ਾਦਰ ਦੇ ਘੋਲ ਨਾਲ ਸਾਫ ਕਰਨਾ ਚਾਹੀਦਾ ਹੈ। 10% ਅਮੋਨੀਆਂ ਵੀ ਕਿਰਮਾਂ ਨੂੰ 45 ਮਿੰਟਾਂ ਵਿੱਚ ਮਾਰ ਦਿੰਦੀ ਹੈ।

  • ਵੱਖ-ਵੱਖ ਉਮਰ ਦੇ ਚੂਚਿਆਂ ਅਤੇ ਮੁਰਗੀਆਂ ਨੂੰ ਵੱਖ-ਵੱਖ ਵਗਲਿਆਂ (ਥਾਂ) ਵਿੱਚ ਰੱਖੋ।

  • ਮਰੇ ਹੋਏ ਚੂਚਿਆਂ ਨੂੰ ਟੋਏ ਵਿੱਚ ਦੱਬ ਦਿਓ ਜਾਂ ਸਾੜ ਦਿਓ।

  • ਮੁਰਗੀਖਾਨੇ ਵਿੱਚ ਬਹੁਤੀ ਭੀੜ ਨਹੀਂ ਹੋਣੀ ਚਾਹੀਦੀ।

  • ਆਲੇ-ਦੁਆਲੇ ਦਾ ਵਾਤਾਵਰਣ ਸਾਫ ਰੱਖਣ ਨਾਲ ਬਿਮਾਰੀਆਂ ਦੀ ਪਰਕੋਪੀ ਘੱਟ ਜਾਂਦੀ ਹੈ।

  • ਮੁਰਗੀਖਾਨੇ ਵਿਚਲੇ ਬਰਤਨ ਅਤੇ ਹੋਰ ਸਮਾਨ ਆਦਿ ਸਾਫ ਰੱਖੋ ਅਤੇ ਅਕਸਰ ਮੁਰਗੀਖਾਨੇ ਦੀ ਸਫਾਈ ਕਰਦੇ ਰਹੋ।

  • ਮੁਰਗੀਖਾਨੇ ਵਿੱਚ ਧੁੱਪ ਅਤੇ ਰੋਸ਼ਨੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ।

  • ਚੂਚਿਆਂ ਅਤੇ ਮੁਰਗੀਆਂ ਨੂੰ ਚੰਗੀ ਖੁਰਾਕ ਦਿਓ।

  • ਪਾਣੀ ਅਤੇ ਖੁਰਾਕ ਦੇਣ ਲਈ ਲੋੜੀਂਦੀ ਥਾਂ ਦੇਣੀ ਚਾਹੀਦੀ ਹੈ।

  • ਬਿਮਾਰੀ ਹੋਣ ਦੀ ਸੂਰਤ ਵਿੱਚ ਪਸ਼ੂਆਂ ਦੇ ਡਾਕਟਰ ਜਾਂ ਮੁਰਗੀਆਂ ਦੇ ਮਾਹਿਰ ਨੂੰ ਮਿਲਣਾ ਚਾਹੀਦਾ ਹੈ।

  • ਜੇਕਰ ਵਿਛਾਵਣ ਤਰੀਕੇ ਦੀ ਥਾਂ ਮੁਰਗੀਆਂ ਨੂੰ ਪਿੰਜਰੇ ਵਿੱਚ ਰੱਖਿਆ ਜਾਵੇ ਤਾਂ ਬਹੁਤ ਵਧੀਆ ਹੈ।

ਸ੍ਰੋਤ: ਗੂਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (ਪੰਜਾਬ)