Expert Advisory Details

idea99mango.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-19 11:47:01

ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਬਾਜ਼ਾਰਾਂ ਵਿੱਚ ਕਈ ਕਿਸਮਾਂ ਦੇ ਅੰਬ ਦੇਖਣ ਨੂੰ ਮਿਲ ਜਾਂਦੇ ਹਨ, ਪਰ ਬੇਮੌਸਮੀ ਫਲ ਖਾਣ ਨਾਲ ਸੁਆਦ ਦੇ ਨਾਲ-ਨਾਲ ਬਿਮਾਰੀਆਂ ਵੀ ਸਾਡੇ ਸਰੀਰ ਵਿੱਚ ਦਾਖ਼ਲ ਹੋ ਜਾਂਦੀਆਂ ਹਨ। ਮਾਹਿਰਾਂ ਅਨੁਸਾਰ ਅੰਬ ਖਾਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੰਦਾ ਹੈ, ਪਰ ਅੱਜ-ਕੱਲ੍ਹ ਅਪ੍ਰੈਲ ਮਹੀਨੇ ਵਿੱਚ ਹੀ ਅੰਬਾਂ ਦੀ ਭਰਮਾਰ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਿਹਨਾਂ ਨੂੰ ਖਾਣਾ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸੇ ਤਰ੍ਹਾਂ ਕੇਲਾ, ਪਪੀਤਾ, ਚੀਕੂ ਰੇਹੜੀਆਂ ਉੱਤੇ ਆਮ ਦੇਖਣ ਨੂੰ ਮਿਲ ਜਾਵੇਗਾ, ਜਿਹਨਾਂ ਨੂੰ ਖਾਣ ਨਾਲ ਕੈਂਸਰ ਜਿਹੀ ਬਿਮਾਰੀ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਬਾਗਬਾਨੀ ਅਫ਼ਸਰ  ਡਾ: ਸੁਖਦੀਪ ਸਿੰਘ ਹੁੰਦਲ ਅਨੁਸਾਰ ਅੰਬ ਅਤੇ ਕੇਲੇ ਨੂੰ ਪਕਾਉਣ ਲਈ ਆਮ ਤੌਰ 'ਤੇ ਕੈਲਸ਼ੀਅਮ ਕਾਰਬੋਨਾਈਡ (ਵੈਲਡਿੰਗ ਕਰਨ ਵਾਲਾ ਮਸਾਲਾ) ਦੀ ਇੱਕ ਪੁੜੀ ਨੂੰ ਅੰਬਾਂ ਦੀ ਟੋਕਰੀ ਵਿੱਚ ਰੱਖ ਦਿੱਤਾ ਜਾਂਦਾ ਹੈ। ਦੋ ਤੋਂ ਤਿੰਨ ਦਿਨਾਂ ਵਿੱਚ ਕੈਮੀਕਲ ਦੀ ਗੈਸ ਨਾਲ ਅੰਬ ਬਿਲਕੁਲ ਤਿਆਰ ਦਿਖਾਈ ਦੇਣ ਲੱਗਦਾ ਹੈ। ਇਸ ਮੌਕੇ ਵੇਚਿਆ ਜਾ ਰਿਹਾ ਅੰਬ ਕੈਲਸ਼ੀਅਮ ਕਾਰਬੋਨਾਈਡ ਨਾਲ ਪਕਾਇਆ ਹੋਇਆ ਹੈ ਅਤੇ ਸਰੀਰ ਲਈ ਖ਼ਤਰਨਾਕ ਹੈ।