Q&A Details

X
topAds topAds
X
leftAds
X
rightAds
Posted by Parmvir singh
Punjab
22 Nov 2023 11:45:15

ਵਾਰਮਿੰਗ ਕਮਪੋਸ਼ਟ ਬਾਰੇ ਜਾਣਕਾਰੀ ਚਾਹੀਦੀ ਸੀ

Please select atleast one option
Answer can not be empty
Harman Singh
Punjab
27 Nov 2023 16:42:27

ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

X
bottomImg bottomImg