Q&A Details

X
topAds topAds
X
leftAds
X
rightAds
Posted by Jajbeer singh
Punjab
10 Nov 2023 16:55:33

ਮੱਝ ਸੂਈ ਨੂੰ 7 ਦਿਨ ਹੋ ਗਏ ਹਨ ਮੱਝ ਅਤੇ ਫਲ ਨੂੰ ਕਿਹੜੀ ਖੁਰਾਕ ਦੇਣੀ ਹੈ ਦੱਸਿਆ ਜਾਵੇ ਜੀ। ਧੰਨਵਾਦ।

Please select atleast one option
Answer can not be empty
Ravinder Chahal
Punjab
11 Nov 2023 11:37:28

ਤੁਸੀ ਮੱਝ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30gm ਰੋਜਾਨਾ ਦਿਓ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਵੀ ਖਿਲਾ ਸਕਦੇ ਹੋ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ। ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।

X
bottomImg bottomImg