Q&A Details

X
topAds topAds
X
leftAds
X
rightAds
Posted by Balbir Singh Sandhu
Punjab
17 Dec 2023 14:52:42

ਖੂੰਬਾ ਪੈਦਾ ਕਰਨ ਲਈ ਵਿਧੀ ਅਤੇ ਰੁਤ

Please select atleast one option
Answer can not be empty
Harman Singh
Punjab
17 Dec 2023 15:16:09

ਬਲਬੀਰ ਜੀ, ਪੰਜਾਬ ਵਿੱਚ ਮੁੱਖ ਤੌਰ ਤੇ ਬਟਨ ਖੁੰਬ ਦੀ ਖੇਤੀ ਹੀ ਖੇਤੀ ਜਾਂਦੀ ਹੈ, ਕੰਪੋਸਟ ਦੀ ਤਿਆਰੀ: ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ।ਲੋੜੀਂਦੇ ਤੱਤ: ਕੁੜੀ 300 ਕਿਲੋ, 15 ਕਿਲੋ ਚੱਕਰ, 9 ਕਿਲੋ ਕਿਸਾਨ ਖਾਦ, 3 ਕਿਲੋ ਯੂਰੀਆ, 3 ਕਿਲੋ ਸੁਪਰ ਫਾਸਫੋਟ, 3 ਕਿਲੋ ਮਿਉਰੋਟ ਆਫ ਪੋਟਾਸ਼, 5 ਕਿਲੋ ਸੀਰਾ, 10 ਕਿਲੋ ਜਿਪਸਮ, 250 ਗਰਾਮ ਲਿੰਡੇਨ (5%) ਦਾ ਧੂੜਾ ਅਤੇ ਵਿਊਰਾਡਾਨ (3 ਜੀ) 150 ਗਰਾਮ। (9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰ ਫਾਸਫੇਟ ਦੀ ਥਾਂ । ਕਿਲੇ ਡੀ.ਏ.ਪੀ ਅਤੇ 6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ। ਦੇਰ ਲਗਾਉਣਾ: ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48ਘੰਟਿਆਂ ਲਈ ਗਿੱਲਾ ਕਰੋ। ਖਾਦਾਂ ਅਤੇ ਚੱਕਰ ਰਲਾ ਕੇ 24 ਘੰਟਿਆਂ ਲਈ ਸਿੱਲ੍ਹੇ ਰਖੋ। ਫੇਰ ਇਸ ਖਾਦਾਂ ਤੇ ਚੌਕਰ ਤੇ ਮਿਸ਼ਰਣ ਨੂੰ ਗਿੱਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੇ ਅਤੇ ਤਿੰਨ ਫੱਟਿਆਂ ਦੀ ਮੱਦਦ ਨਾਲ ਇੱਕ 5x5x5 ਫੁੱਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਉ। ਢੇਰ ਦੀ ਪਲਟੀ ਢੇਰ ਨੂੰ ਸੱਭ ਦਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲਿੰਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਤੁੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ) ਦਿਨ ਪਾਉਣੀ ਚਾਹੀਦੀ ਹੈ। ਜਾਂ 1: 2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅਠਦੇ ਪਾਸਚੂਰੀਕਰਨ ਵਿਧੀ :ਲੋੜੀਂਦੀ ਸਮਗਰੀ : ਤੂੜੀ, 1000 ਕਿੱਲੇ, ਮੁਰਗੀਆਂ ਦੀ ਖਾਦ, 400 ਕਿੱਲੇ, ਚੱਕਰ, 70 ਕਿੱਲੋ ਜਿਪਸਮ, 40 ਕਿੱਲੋ ਅਤੇ ਯੂਰੀਆ, 15 ਕਿੱਲੋ। ਢੇਰ ਲਗਾੳਣਾਂ ਤੂੜੀ ਨੂੰ ਪੱਕੇ ਫਰਸ 'ਤੇ ਚਾਰ ਦਿਨ ਤੱਕ ਗਿੱਲਾ ਕਰੋ। ਮੁਰਗੀਆਂ ਦੀ ਖਾਦ, ਚੱਕਰ ਅਤੇ ਯੂਰੀਆ ਗਿੱਲੀ ਤੂੜੀ ਵਿੱਚ ਰਲਾ ਕੇ ਇੱਕ ਦੇਰ (5' ਚੋੜਾ ਤੇ 5' ਉੱਚਾ) ਬਣਾਉ ।ਢੇਰ ਦੀ ਪਲਟੀ ਅਤੇ ਪਾਸਚੂਰੀਕਰਨ ਦੇਰ ਨੂੰ ਚਾਰ ਵਾਰ 2, 4, 6 ਤੇ 8 ਦਿਨਾਂ ਤੋਂ ਪਲਟੇ। ਦੂਜੀ ਪਲਟੀ 'ਤੇ ਜਿਪਸਮ ਰਲਾਉ । ਅਠ ਦਿਨਾਂ ਬਾਅਦ ਤੁੜੀ ਨੂੰ ਪਾਸਚੂਰੀਕਰਨ ਕਮਰੇ ਵਿਚ ਲੈ ਜਾਉ । ਪਾਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65 ਸੈਂ. ਤੇ 8 ਘੰਟੇ ਲਈ ਵਧਾਉ। ਫਿਰ ਤਾਪਮਾਨ ਨੂੰ ਘਟਾ ਕੇ 42-45 ਸੈ. ਤੱਕ ਪੰਜ ਦਿਨਾਂ ਲਈ ਰੱਖੋ। ਕੰਪੋਸਟ 15 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਕੰਪੋਸਟ ਨੂੰ ਠੰਡਾ (25 ਸੈ.) ਕਰ ਕੇ ਖੁੰਬਾਂ ਦੀ ਬਿਜਾਈ ਕਰ ਦਿਉ ।ਖੁੰਬਾਂ ਦੀ ਬਿਜਾਈ: ਕੰਪੋਸਟ ਦੇ ਦੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ। ਫਿਰ ਉਸ ਵਿਚ ਨਮੀ (65-88%) ਅਤੇ ਪੀ.ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ। ਟਰੇਆਂ ਜਾਂ ਲਿਫਾਫਿਆਂ ਵਿੱਚ ਬੀਜ 300 ਗਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਸੱਤ ਇੰਚ ਕੰਪੋਸਟ ਵਿੱਚ ਪਲਾਇਆ ਜਾਂਦਾ ਹੈ। ਬੀਜ ਰਲੀ ਕਪੋਸਟ ਨੂੰ ਅਖਬਾਰ ਨਾਲ ਚੱਕ ਦਿੱਤਾ ਜਾਂਦਾ ਹੈ। ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।ਕੇਸਿੰਗ ਬਿਜਾਈ ਦੇ 2-3 ਹਫਤਿਆਂ ਬਾਅਦ ਕੰਪੋਸਟ ਉਪਰ ਦੀ ਅਖਬਾਰ ਲਾਹ ਕੇ ਕੇਸਿੰਗ ਦੀ 1.5" ਦੀ ਤਹਿ ਲਗਾ ਦਿਉ। ਕੇਸਿੰਗ ਵਿੱਚ ਰੂੜੀ ਤੇ ਰੇਤਲੀ ਮਿੱਟੀ (4:1) ਹੁੰਦੀ ਹੈ ਜੋ ਕਿ 24 ਘੰਟਿਆਂ ਲਈ 4% ਫਾਰਮਲੇਨ ਦੇ ਘੋਲ ਨਾਲ ਜਿਵਾਣੂ ਰਹਿਤ ਕੀਤੀ ਜਾਂਦੀ ਹੈ। ਖੁੰਬਾਂ ਦਾ ਫੁੱਟਣਾ: ਕੇਸਿੰਗ ਦੇ ਦੋ ਹਫਤੇ ਬਾਅਦ ਛੋਟੇ ਸਫੈਦ ਤਿਣਕੇ ਦਿਖਣੇ ਸੁਰੂ ਹੋ ਜਾਂਦੇ ਹਨ ਜੋ ਕਿ 4-5 ਦਿਨਾਂ ਵਿੱਚ ਖੁੰਬਾਂ ਦਾ ਆਕਾਰ ਲੈ ਲੈਂਦੇ ਹਨ। ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ। ਖੁੰਬਾਂ ਦੀ ਤੁੜਾਈ, ਖੂੰਬਾਂ ਹਰ ਰੋਜ ਇੱਕ ਸਮੇਂ ਤੇ ਤੋੜੀਆਂ ਜਾ ਸਕਦੀਆਂ ਹਨ। ਖੁੰਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਉ ਅਤੇ ਉਪਰ ਖਿੱਚ ਲਵੇ । ਹੇਠਲਾ ਮਿੱਟੀ ਵਾਲਾ ਹਿੱਸਾ ਚਾਕੂ ਨਾਲ ਕੱਟ ਦਿਉ। ਪਾਣੀ ਅਤੇ ਹਵਾ ਦਾ ਸੰਚਾਰ ਬਿਜਾਈ ਦੇ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁੱਟਣ ਉਪਰੰਤ ਹਵਾ ਦਾ ਸੰਚਾਰ 6- 8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ। ਖੁੰਬਾਂ ਦਾ ਮੰਡੀਕਰਨ: ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ।

X
bottomImg bottomImg