Q&A Details

X
topAds topAds
X
leftAds
X
rightAds
Posted by Harjeet singh
Punjab
12 Nov 2023 18:09:43

Sir ਪਸ਼ੂਆਂ ਲਈ ਪਰਾਲੀ ਦੀ ਸੋਧ ਕਿਵੇਂ ਕਰਨੀ ਹੈ ਆਪਣੀ ਖੇਤੀ ਐਪ ਤੋਂ ਜਾਣਕਾਰੀ ਮਿਲੀ ਹੈ ਵੀ ਸੋਧੀ ਹੋਈ ਪਰਾਲੀ ਦੇ ਫਿਆਦੇ ਬਹੂਤ ਹਨ

Please select atleast one option
Answer can not be empty
Pavitar singh
Haryana
12 Nov 2023 18:44:14

ਸਿੰਘ ਜੀ ਏਸਦੇ ਲਈ ਤੁਸੀ ਪਰਾਲੀ ਨੂੰ ਯੂਰੀਆ ਨਾਲ ਸੋਧ ਸਕਦੇ ਹੋ ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1. ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। ਛੜਕਾਅ ਸਾਰੀ ਪਰਾਲੀ ਉੱਤੇ ਇਕਸਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਰੀ ਪਰਾਲੀ ਯੂਰੀਏ ਦੇ ਘੋਲ ਦੇ ਸੰਪਰਕ 'ਚ ਆ ਜਾਵੇ । 3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਕਿਸਾਨ ਵੀਰ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹਨ। 4. ਇਸ ਦੌਰਾਨ ਢੱਕੀ ਹੋਈ ਪਰਾਲੀ ਦਾ ਅੰਦਰਲਾ ਤਾਪਮਾਨ 50-55 ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਾਪਮਾਨ ਨਾਲ ਰੇਸ਼ੇ ਅਤੇ ਲਿਗਨਿਨ ਵਿਚਲੇ ਬੰਧਣ ਟੁੱਟਣ ਨਾਲ ਰੇਸ਼ੇ ਦੀ ਪੱਚਣਯੋਗਤਾ ਵੱਧ ਜਾਂਦੀ ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਪਰਾਲੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ

X
bottomImg bottomImg