Q&A Details

X
topAds topAds
X
leftAds
X
rightAds
Posted by ਰਾਜਵਿੰਦਰ ਸਿੰਘ
Punjab
19 Dec 2023 17:13:08

ਹਲਦੀ ਦੀ ਪ੍ਰੋਸੈਸਿੰਗ

Please select atleast one option
Answer can not be empty
Harman Singh
Punjab
19 Dec 2023 17:37:57

ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੇ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਢੋਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ

Gurdial Singh
Punjab
19 Dec 2023 17:40:02

ਰਾਜਵਿੰਦਰ ਸਿੰਘ ਹਲਦੀ ਦੀ ਪ੍ਰੋਸੈਸਿੰਗ ਬਾਰੇ ਕੀ ਜਾਨਣਾ ਚੋਹਦੇ ਹੋ ਮਸੀਨਾ ਬਾਰੇ ਜਾ ਹਲਦੀ ਬਾਰੇ ਪੂਰਾ ਸਵਾਲ ਲਿਖੋ

ਰਾਜਵਿੰਦਰ ਸਿੰਘ
Punjab
12-19-2023 05:41 PM

ਉਕੇ

ਰਾਜਵਿੰਦਰ ਸਿੰਘ
Punjab
12-19-2023 05:42 PM

ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

ਰਾਜਵਿੰਦਰ ਸਿੰਘ
Punjab
12-19-2023 05:43 PM

ਮਸ਼ੀਨ ਬਾਰੇ ਵੀ ਦਸੋ ਅਤੇ ਹੱਥੀਂ ਪ੍ਰੋਸੈਸਿੰਗ ਬਾਰੇ ਵੀ ਦਸੋ

Gurdial Singh
Punjab
12-19-2023 06:30 PM

ਮਸ਼ੀਨਾ ਇਸ ਕਈ ਤਰਾ ਦੇ ਪਲਾਂਟ ਲਗਾਏ ਜਾਦੇ ਹਨ ਇਕ ਤਾ ਸਿੰਗਲ ਬਾਇਲਰ ਹੈ ਦੂਸਰਾ ਦੋ ਜਾ ਚਾਰ ਟੈਕੀਆ ਵਾਲਾ ਬਾਇਲਰ ਆਉਦਾ ਹੈ ਜੋ ਬਹੁਤ ਜਲਦੀ ਕੰਮ ਕਰਦਾ ਹੈ ਇਕ ਦਿਨ ਵਿੱਚ 400 ਤੋ 500 ਕੁਇੰਟਲ ਤੱਕ ਹਲਦੀ ਨੂੰ ਉਬਾਲ ਕਰਦਾ ਹੈ ਸਿੰਗਲ ਬਾਇਲਰ ਇਕ ਦਿਨ ਵਿੱਚ 50 ਤੋ 100 ਕੁਇੰਟਲ ਉਬਾਲ ਕਰ ਸਕਦਾ ਇਸ ਤੋ ਇਲਾਵਾ ਹਲਦੀ ਧੋਣ ਲਈ ਵਾਇਰਸ ਚਾਹਿਦਾ ਪੋਲਿਸਰ ਜੋ ਸੁਕੀ ਹਲਦੀ ਨੂੰ ਪੋਲਿਸ ਕਰਦਾ ਗਰਾਇਡਰ ਹਲਦੀ ਪੀਸਣ ਲਈ ਇਹ 50 ਤੋ 100 ਕੁਇੰਟਲ ਵਾਲਾ ਪਲਾਂਟ ਦੀ ਕੀਮਤ ਲੱਗਭਗ 10 ਲੱਖ 400 ਤੋ 500 ਵਾਲਾ ਪਲਾਂਟ 25 ਤੋ 30 ਤੱਕ ਲੱਗਭਗ ਹੈ

X
bottomImg bottomImg