Q&A Details

X
topAds topAds
X
leftAds
X
rightAds
Posted by ਰਣਬੀਰ ਸਿੰਘ
Punjab
11 Dec 2023 19:00:00

ਸਤਿ ਸ਼੍ਰੀ ਆਕਾਲ ਜੀ ਵੀਰ ਜੀ ਅਸੀਂ ਚੱਕੀ ਤੋਂ ਫੀਡ ਬਣਵਾਈ ਸੀ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਵਿੱਚ ਕਿ ਪਾਇਆ।ਉਹ 116 ਕਿਲੋ 11 ਦਿਨਾਂ ਵਿਚ ਖ਼ਤਮ ਹੋ ਗਈ ਹੈ। ਅਤੇ ਦੁੱਧ ਦਾ ਵੀ ਕੋਈ ਫਰਕ ਨਹੀਂ ਪਿਆ। ਪਹਿਲਾਂ ਅਸੀਂ ਸੁਖਮਨੀ ਫੀਡ ਪਾਉਂਦੇ ਸੀ । ਉਹ 150 ਕਿਲੋ‌ ਮਹੀਨੇ ਦੀ ਲੱਗਦੀ ਸੀ। ਇਸ ਹਿਸਾਬ ਨਾਲ ਘਰ ਬਣਾਉਣ ਵਾਲੀ ਫੀਡ ਮਹਿੰਗੀ ਪੈਂਦੀ ਏ । ਹੁਣ ਤੁਸੀਂ ਸਾਨੂੰ ਦੱਸੋ ਅਸੀਂ ਘਰ ਫੀਡ ਆਪ ਬਣਾਈਏ ਤਾਂ ਉਸ ਵਿੱਚ ਕਿ ਕਿ ਤੇ ਕਿੰਨਾ ਕਿੰਨਾ‌ ਪਾਈਏ ਤਾਂ ਕਿ ਜ਼ਿਆਦਾ ਮਹਿੰਗੀ ਨਾਂ ਪਵੇ।

Please select atleast one option
Answer can not be empty
Bhupinder Bawa
Punjab
12 Dec 2023 09:47:44

ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ

X
bottomImg bottomImg