Q&A Details

X
topAds topAds
X
leftAds
X
rightAds
Posted by ਮੁਲਤਾਨੀ ਨਵਰਾਜ ਸਿੰਘ
Punjab
15 Dec 2023 07:24:44

ਗਾਂ ਦੇ ਥਣ ਵਿੱਚੋਂ 1 2 ਧਾਰ ਆਉਂਦੀ ਹੈ ਤੇ ਹਵਾਣਾ‌ ਪੱਥਰ ਵੱਗ ਹੋਇਆਂ ਹੈ

Please select atleast one option
Answer can not be empty
Dr. Tejbeer Singh
Punjab
19 Dec 2023 10:59:34

ਤੁਸੀ ਇਸ ਨੂੰ Injection Gardplus 4.5gm, Injection Megludyn 20ml, Ascorbic acid 20ml, Injection Avil 10ml ਅਤੇ isoflud inj 5ml ਲਗਵਾਓ ਅਤੇ isoflud ਨੂੰ ਪਹਿਲੇ ਅਤੇ ਤੀਜੇ ਦਿਨ ਲਗਵਾਓ ਬਾਕੀ ਟੀਕੇ ਰੋਜਾਨਾ 3 ਦਿਨ ਲਗਵਾਓ ਬਾਕੀ ਇਹ ਦੇਸੀ ਤਰੀਕਾ ਜਰੂਰ ਵਰਤੋਂ ਜਿਸ ਵਿੱਚ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।

X
bottomImg bottomImg