ਅੱਪਡੇਟ ਵੇਰਵਾ

1543-index.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-06-11 14:47:49

ਸਤੰਬਰ ਕਿਸਾਨ ਮੇਲੇ 'ਤੇ ਸਨਮਾਨਿਤ ਹੋਣ ਲਈ ਅਰਜ਼ੀਆਂ ਦੀ ਮੰਗ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਪਸਾਰ ਸਿੱਖਿਆ ਵਲੋਂ ਹਰ ਸਾਲ ਵਾਂਗ ਸਤੰਬਰ ਮਹੀਨੇ ਦੇ ਕਿਸਾਨ ਮੇਲੇ 'ਤੇ ਸਨਮਾਨਿਤ ਕੀਤੇ ਜਾਣ ਵਾਲੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਪੁਰਸਕਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ: ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ ਵਿੱਚ ਖੁਦ ਫ਼ਸਲਾਂ ਉਗਾਉਂਦੇ ਹਨ। ਇਸ ਪੁਰਸਕਾਰ ਵਿੱਚ 5000/- ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਵੀ ਸ਼ਾਮਿਲ ਹੈ।
ਪ੍ਰਵਾਸੀ ਭਾਰਤੀ ਪੁਰਸਕਾਰ: ਇਹ ਪੁਰਸਕਾਰ ਵੰਨ-ਸਵੰਨੀ ਖੇਤੀ ਕਰਨ ਵਾਲੇ ਕਿਸਾਨ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 8000 /- ਰੁਪਏ ਦੀ ਰਾਸ਼ੀ ਤੋਂ ਇਲਾਵਾ ਸ਼ੰਲਾਘਾ ਪੱਤਰ ਵੀ ਦਿੱਤਾ ਜਾਵੇਗਾ।
ਸ.ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਕਾਰ: ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਆਪਣੀ ਕੁੱਲ ਜਮੀਨ ਵਿਚੋਂ 60 ਫੀਸਦੀ ਜਮੀਨ ਉੱਤੇ ਸਬਜ਼ੀਆਂ ਬੀਜਦੇ ਹਨ। ਇਸ ਪੁਰਸਕਾਰ ਵਿੱਚ 3100 ਰੁਪਏ ਦੇ ਧਨ ਰਾਸ਼ੀ ਤੋਂ ਇਲਾਵਾ ਸ਼ੰਲਾਘਾ ਪੱਤਰ ਵੀ ਦਿੱਤਾ ਜਾਵੇਗਾ।
ਸ.ਸੁਰਜੀਤ ਸਿੰਘ ਢਿੱਲੋਂ ਪੁਰਸਕਾਰ:ਇਹ ਪੁਰਸਕਾਰ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਜਾਵੇ ਜੋ ਖੁਦ ਖੇਤੀ ਕਰਦੇ ਹੋਣ। ਇਸ ਸਨਮਾਨ ਦੀ ਰਾਸ਼ੀ 5000 /- ਰੁਪਏ ਹੋਵੇਗੀ।
ਸਰਦਾਰਨੀ ਜਗਬੀਰ ਕੌਰ ਯਾਦਗਾਰੀ ਅਗਾਂਹਵਧੂ ਕਿਸਾਨ ਬੀਬੀਆਂ ਲਈ ਪੁਰਸਕਾਰ: ਇਹ ਇਨਾਮ ਸਿਰਫ ਅਗਾਂਹਵਧੂ ਕਿਸਾਨ ਬੀਬੀਆਂ ਲਈ ਜੀ ਰਾਖਵਾਂ ਹੈ। ਇਸ ਵਿੱਚ ਕਿਸਾਨ ਬੀਬੀ ਨੂੰ 3100 /- ਰੁਪਇਆ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਸਲਾਘਾ ਪੱਤਰ ਦਿੱਤਾ ਜਾਵੇਗਾ।
ਭਾਈ ਬਾਬੂ ਸਿੰਘ ਵਧੀਆ ਛੱਪੜ ਲਈ ਪੁਰਸਕਾਰ: ਇਸ ਪੁਰਸਕਾਰ ਲਈ ਛੱਪੜ 4 ਫੁੱਟ ਡੂੰਘਾ ਅਤੇ ਘੱਟੋਂ- ਘੱਟ ਰਕਬਾ 2 ਕਨਾਲ ਹੋਵੇ। ਛੱਪੜ ਦੇ ਪਾਣੀ ਦੀ ਸਫਾਈ, ਰੱਖ-ਰਖਾਵ ਅਤੇ ਪਾਣੀ ਦੀ ਵਰਤੋਂ ਦੇ ਅਧਾਰ 'ਤੇ ਪੁਰਸਕਾਰ ਦਿੱਤਾ ਜਾਵੇਗਾ। ਇਸ ਵਿੱਚ ਪਿੰਡ/ਕਸਬੇ ਦੀ ਪੰਚਾਇਤ ਨੂੰ ਆਪਣੇ ਪਿੰਡ ਜਾਂ ਕਸਬੇ ਦੇ ਸਭ ਤੋਂ ਵਧੀਆ ਛੱਪੜ ਲਈ 20,000 ਰੁਪਇਆ ਦੀ ਰਾਸ਼ੀ, ਸਨਮਾਨ ਚਿੰਨ ਅਤੇ ਸ਼ੰਲਾਘਾ ਪੱਤਰ ਦਿੱਤਾ ਜਾਵੇਗਾ।
ਇਹ ਸਾਰੇ ਪੁਰਸਕਾਰ ਸਤੰਬਰ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਦਿਤੇ ਜਾਣਗੇ. ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਦੇ ਲਈ ਕਿਸਾਨ/ਕਿਸਾਨ ਬੀਬੀਆਂ ਆਪੋ-ਆਪਣੇ ਜਿਲਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ ਸਾਹਿਬਾਨ, ਖੇਤੀ ਖੋਜ ਕੇਂਦਰਾਂ ਦੇ ਡਾਇਰੈਕਟਰ ਸਾਹਿਬਾਨ, ਜਿਲ੍ਹਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਤੀਬਾੜੀ ਅਫਸਰ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਅਤੇ ਪਸਾਰ ਸਿੱਖਿਆ ਦਫ਼ਤਰ, ਮੁੱਖ ਖੇਤੀਬਾੜੀ ਅਫਸਰ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਅਤੇ ਪਸਾਰ ਸਿੱਖਿਆ ਡਾਇਰੈਕਟੋਰੇਟ
ਦੇ ਮੁੱਖ ਦਫ਼ਤਰ ਲੁਧਿਆਣਾ ਤੋਂ ਨਿਸ਼ਚਤ ਫਾਰਮ ਹਾਸਲ ਕਰ ਸਕਦੇ ਹਨ। ਇਹ ਫਾਰਮ ਭਰਨ ਉਪਰੰਤ 15 ਜੁਲਾਈ, 2022 ਤੱਕ ਨਿਰਦੇਸ਼ਕ ਪਸਾਰ ਸਿੱਖਿਆ,ਪੀ.ਏ.ਯੂ ਲੁਧਿਆਣਾ ਦੇ ਮੁਖ ਦਫ਼ਤਰ ਤਕ ਪਹੁੰਚਾਉਣੇ ਜਰੂਰੀ ਹੈ। ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਪ੍ਰਵਾਨ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਡਾ. ਅਸ਼ੋਕ ਕੁਮਾਰ
ਨਿਰਦੇਖਕ ਪਸਾਰ ਸਿੱਖਿਆ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਫੋਨ:0161-2401960 ਐਕਸ. 214