ਅੱਪਡੇਟ ਵੇਰਵਾ

5660-mulberry.jpeg
ਦੁਆਰਾ ਪੋਸਟ ਕੀਤਾ Raj Dhull
2020-05-20 16:27:25

ਸ਼ਹਿਤੂਤ ਦੇ ਬਾਰੇ ਜਾਣਕਾਰੀ

ਸ਼ਹਿਤੂਤ ਇੱਕ ਮਿੱਠਾ ਫਲ ਹੈ ਜੋ ਆਪਣੇ ਖਾਸ ਸਵਾਦ ਲਈ ਜਾਣਿਆ ਜਾਂਦਾ ਹੈ। ਭਾਰਤ ਵਿੱਚ ਇਹ ਪੰਜਾਬ, ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਉੱਤਰ ਪੱਛਮੀ ਹਿਮਾਲਿਆ ਵਿੱਚ ਪਾਇਆ ਜਾਂਦਾ ਹੈ। ਸ਼ਹਿਤੂਤ ਦੀਆਂ ਕਈ ਸਵਾਦਿਸ਼ਟ ਕਿਸਮਾਂ ਹੁੰਦੀਆਂ ਹਨ। ਸ਼ਹਿਤੂਤ ਦਾ ਫਲ ਲਾਲ, ਕਾਲਾ ਅਤੇ ਚਿੱਟੇ ਰੰਗ ਦਾ ਹੁੰਦਾ ਹੈ। ਇਸਦੇ ਮਿੱਠੇ ਅਤੇ ਤਿੱਖੇ ਸਵਾਦ ਦੇ ਕਾਰਨ ਸ਼ਹਿਤੂਤ ਦੀ ਜ਼ਿਆਦਾਤਰ ਕਿਸਮਾਂ ਦੀ ਵਰਤੋਂ ਸ਼ਰਬਤ, ਜੈਮ, ਜੈਲੀ, ਪਾਈਜ਼, ਸ਼ਰਾਬ, ਚਾਹ ਆਦਿ ਦੇ ਲਈ ਕੀਤੀ ਜਾਂਦੀ ਹੈ। ਦੁਨੀਆ ਦੇ ਕੁੱਝ ਹਿੱਸਿਆਂ ਵਿੱਚ ਸ਼ਹਿਤੂਤ ਦੀਆਂ ਕਿਸਮਾਂ ਦੇ ਸਵਾਦ ਵੱਖ ਹੁੰਦੇ ਹਨ, ਪਰ ਅਮਰੀਕੀ ਸ਼ਹਿਤੂਤ ਅਤੇ ਕਾਲੇ ਸ਼ਹਿਤੂਤ ਦਾ ਸਵਾਦ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਸ਼ਹਿਤੂਤ ਦਾ ਰੁੱਖ ਲੋਕਾਂ ਨੂੰ ਸ਼ਹਿਤੂਤ ਪ੍ਰਦਾਨ ਕਰਨ ਦੇ ਨਾਲ ਹੋਰ ਵੀ ਕਈ ਲਾਭ ਦਿੰਦਾ ਹੈ। ਸ਼ਹਿਤੂਤ ਦੇ ਰੁੱਖ ਦੇ ਪੱਤੇ ਰੇਸ਼ਮ ਦੇ ਕੀੜਿਆਂ ਦੇ ਲਈ ਇੱਕ ਮਾਤਰ ਖਾਣ ਦਾ ਸਰੋਤ ਹਨ। ਸ਼ਹਿਤੂਤ ਪੋਸ਼ਕ ਤੱਤਾਂ  ਨਾਲ ਭਰਪੂਰ ਹਨ ਜੋ ਸਾਡੇ ਸ਼ਰੀਰ ਲਈ ਮਹੱਤਵਪੂਰਨ ਹੁੰਦੇ ਹਨ, ਜਿਹਨਾਂ ਵਿੱਚ ਲੋਹਾ, ਰਾਇਬੋਫਲੇਵਿਨ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ, ਫਾਸਫੋਰਸ ਅਤੇ ਕੈਲਸ਼ੀਅਮ ਸ਼ਾਮਿਲ ਹਨ।