ਅੱਪਡੇਟ ਵੇਰਵਾ

693-pau_update_maize_28th_may.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-05-28 16:57:49

ਮੱਕੀ ਦੀ ਨਵੀਂ ਉੱਨਤ ਦੋਗਲੀ ਕਿਸਮ ਪੀ ਐਮ ਐਚ 13 ਦਾ ਬੀਜ ਉਪਲੱਬਧ ਹੈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੇ ਮੱਕੀ ਦੀ ਨਵੀਂ ਉੱਨਤ ਦੋਗਲੀ ਕਿਸਮ ਪੀ ਐਮ ਐਚ 13 ਦਾ ਬੀਜ ਉਪਲੱਬਧ ਹੈ। ਇਹ ਕਿਸਮ ਪੰਜਾਬ ਦੇ ਸੇਂਜੂ ਇਲਾਕਿਆਂ ਲਈ ਸਿਫਾਰਿਸ਼ ਕੀਤੀ ਗਈ ਹੈ ਅਤੇ ਇਸ ਦਾ ਔਸਤ ਝਾੜ 24 ਕੁਵਿੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣਿਆਂ ਦਾ ਰੰਗ ਹਲਕਾ ਸੰਤਰੀ ਹੈ ਅਤੇ ਬੂਟਿਆਂ ਦਾ ਔਸਤਨ ਕੱਦ 213 ਸੈਂਟੀਮੀਟਰ ਹੈ।ਇਹ ਕਿਸਮ ਤਕਰੀਬਨ 97 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਪੱਤਾ ਝੁਲਸ ਰੋਗ, ਚਾਰਕੋਲ ਰੌਟ ਅਤੇ ਮੱਕੀ ਦੇ ਤਣੇ ਦੇ ਗੜੂੰਏ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।

ਨੋਟ- ਪੀ ਐਮ ਐਚ 13 ਕਿਸਮ ਦਾ ਬੀਜ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਮਾਨਸਾ, ਜਲੰਧਰ, ਪਟਿਆਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ 'ਤੇ ਵੀ ਉਪਲੱਬਧ ਹੈ।

ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬੀਜ ਲੈਣ ਲਈ ਜਾਣ ਤੋਂ ਪਹਿਲਾਂ ਹੇਠਾਂ ਦਿੱਤੇ ਜ਼ਿਲੇਵਾਰ ਸੰਬੰਧਿਤ ਅਧਿਕਾਰੀ ਨਾਲ ਸੰਪਰਕ ਕਰੋ। ਸੰਪਰਕ ਕਰਨ ਉਪਰੰਤ ਹੀ ਯੂਨੀਵਰਸਿਟੀ ਦੇ ਸੰਬੰਧਿਤ ਕੇਂਦਰ 'ਤੇ ਜਾਇਆ ਜਾਵੇ। ਇਸ ਦੌਰਾਨ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ।

ਕੀਮਤ- ਪੀ ਐਮ ਐਚ 13 (5 ਕਿੱਲੋ)- 900 ਰੁਪਏ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- 98159-65404