ਅੱਪਡੇਟ ਵੇਰਵਾ

4229-Basmati_ate_jhona.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ
2023-02-17 12:10:20

ਬਾਸਮਤੀ ਅਤੇ ਝੋਨੇ ਦੇ ਕੱਟ ਗਰੇਨ/ਅੰਡਰਸਾਈਜ਼ ਅਤੇ ਮਿਕਸਚਰ ਦੀ ਨਿਲਾਮੀ

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਬਾਸਮਤੀ ਅਤੇ ਝੋਨੇ ਦੇ ਕੱਟ ਗਰੇਨ/ਅੰਡਰਸਾਈਜ਼ ਅਤੇ ਮਿਕਸਚਰ (ਜਿਵੇਂ ਹੈ ਜਿਥੇ ਹੈ) ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਦੀ ਨਿਲਾਮੀ ਮਿਤੀ 27.02.2023 ਨੂੰ ਖੁੱਲੀ ਬੋਲੀ ਰਾਹੀਂ ਕੀਤੀ ਜਾਣੀ ਹੈ। ਜੋ ਵਿਅਕਤੀ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮਿਤੀ 27.02.2023 ਨੂੰ ਸਵੇਰੇ 11:00 ਵਜੇ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।

ਨਿਲਾਮੀ ਬਿਨਾਂ ਕਿਸੇ ਕਾਰਨ ਦੱਸੇ ਰੱਦ ਵੀ ਕੀਤੀ ਜਾ ਸਕਦੀ ਹੈ। ਜਿਣਸ ਦੀ ਰਕਮ ਦਾ 100 ਪ੍ਰਤੀਸ਼ਤ ਮੌਕੇ 'ਤੇ ਲਿਆ ਜਾਵੇਗਾ। ਜਿਣਸ ਦੀ ਚੁਕਾਈ ਇੱਕ ਹਫਤੇ ਦੇ ਅੰਦਰ-ਅੰਦਰ ਕਰਨੀ ਹੋਵੇਗੀ। ਚੁਕਾਈ ਅਤੇ ਲਦਾਈ ਦਾ ਖਰਚਾ ਬੋਲੀਕਾਰ ਦਾ ਹੋਵੇਗਾ। ਚੁਕਾਈ ਲਈ ਬਾਰਦਾਨਾਂ ਆਪਣਾ ਲਿਆਉਣਾ ਹੋਵੇਗਾ। ਮਾਰਕੀਟ ਫੀਸ, ਸੇਲ ਟੈਕਸ ਜਾਂ ਹੋਰ ਕਿਸੇ ਕਿਸਮ ਦਾ ਖਰਚਾ ਖਰੀਦਦਾਰ ਦਾ ਹੋਵੇਗਾ।

ਫ਼ਸਲ ਵੇਰਵਾ ਮਾਤਰਾ
ਬਾਸਮਤੀ ਕੱਟ ਗਰੇਨ 47.08 ਕੁਇੰਟਲ
ਝੋਨਾ ਮਿਕਸਚਰ 8.46 ਕੁਇੰਟਲ
ਬਾਸਮਤੀ ਮਿਕਸਚਰ 1.64 ਕੁਇੰਟਲ