ਅੱਪਡੇਟ ਵੇਰਵਾ

6256-old_feedsdnqauowrwxhmfzwn4mojeecnhdj1ydkj.jpg
ਦੁਆਰਾ ਪੋਸਟ ਕੀਤਾ ਪਸ਼ੂ ਪਾਲਣ ਵਿਭਾਗ, ਪੰਜਾਬ
2020-09-12 15:25:19

ਪਸ਼ੂਆਂ ਦੇ ਕੰਨਾਂ ਵਿੱਚ ਟੈਗ ਲਵਾ ਕੇ ਪਹਿਚਾਣ ਬਣਾਓ

ਪਸ਼ੂਆਂ ਦੇ ਕੰਨਾਂ ਵਿੱਚ ਟੈਗ ਲਵਾ ਕੇ ਪਹਿਚਾਣ ਬਣਾਓ 

ਸਰਕਾਰੀ ਸਕੀਮਾਂ ਦਾ ਲਾਭ ਉਠਾਓ- 

  •  ਸਾਰੇ ਪਸ਼ੂਆਂਦੇ ਟੀਕਾਕਰਨ ਤੋਂ ਪਹਿਲਾਂ ਕੰਨਾਂ ਵਿੱਚ ਟੈਗ ਲਗਵਾ ਕੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ ਇਹ ਪਸ਼ੂਆਂ ਲਈ ਇੱਕ ਤਰ੍ਹਾਂ ਦਾ ਅਧਾਰ ਕਾਰਡ ਹੈ ।
  • ਹਰ ਪਸ਼ੂ ਦੇ ਕੰਨ ਵਿੱਚ ਟੈਗ ਲਗਵਾਉਣਾ ਜ਼ਰੂਰੀ ਹੈ।
  • ਪਸ਼ੂ ਦੀ ਸ਼ਨਾਖਤ ਲਈ ਪਸ਼ੂ ਦੇ ਕੰਨ ਵਿੱਚ 12 ਨੰਬਰ ਦਾ ਟੈਗ ਪਾਇਆ ਜਾਵੇਗਾ ਜੋ ਕਿ ਬਿਲਕੁਲ ਮੁਫ਼ਤ ਹੋਵੇਗਾ ਅਤੇ ਇਸ ਦੇ ਨਾਲ ਨਾਲ ਪਸ਼ੂ ਅਤੇ ਉਸ ਦੇ ਮਾਲਕ ਦਾ ਰਿਕਾਰਡ ਵੀ ਆਨਲਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਜਗ੍ਹਾ ਤੋਂ ਦੇਖਿਆ ਜਾ ਸਕੇਗਾ।
  • ਪਸ਼ੂ ਦੀ ਮਸਨੂਈ ਗਰਭਦਾਨ, ਸਾਨ ਦੀ ਜਾਣਕਾਰੀ, ਗੱਭਣ ਹੋਣ ਅਤੇ ਸੂਣ ਸੰਬੰਧੀ ਪੂਰੀ ਜਾਣਕਾਰੀ ਆਨਲਾਈਨ ਦਰਜ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵਧੀਆ ਦੁੱਧ ਦੇਣ ਵਾਲੇ ਪਸ਼ੂਆਂ ਦੇ ਦੁੱਧ ਦਾ ਵੀ ਆਨਲਾਈਨ ਰਿਕਾਰਡ ਦਰਜ਼ ਕੀਤਾ ਜਾਵੇਗਾ ਇਸ ਤਰੀਕੇ ਨਾਲ ਪਸ਼ੂ ਦੇ ਵੰਸ਼ ਦਾ ਸਹੀ ਰਿਕਾਰਡ ਰੱਖਿਆ ਜਾ ਸਕੇਗਾ ।
  • ਮਸਨੂਈ ਗਰਭਦਾਨ ਰਾਹੀਂ ਪੈਦਾ ਹੋਈ ਮਾਦਾ ਦੇ ਪਿਤਾ ਦਾ ਰਿਕਾਰਡ ਹੋਣ ਕਾਰਨ ਇੰਨਬਰੀਡਿੰਗ ਤੋਂ ਬਚਿਆ ਜਾ ਸਕਦਾ ਹੈ। 
  • ਟੈਗਿੰਗ ਕੀਤੇ ਪਸ਼ੂ ਦੇ ਮਾਲਿਕ ਨੂੰ ਸੰਬੰਧਤ ਪਸ਼ੂ ਦੇ ਟੀਕਾਕਰਨ ਕਰਵਾਉਣ, ਗੱਭਣ ਟੈਸਟ ਕਰਵਾਉਣ, ਅਤੇ ਪਸ਼ੂ ਦੇ ਸੂਣ ਸੰਬੰਧੀ ਸਮੇਂ-ਸਮੇਂ ਤੇ ਫੋਨ ਸੁਨੇਹੇ ਰਾਹੀਂ ਸੂਚਿਤ ਕੀਤਾ ਜਾਵੇਗਾ। 
  • ਇਸ ਤਹਿਤ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਟੀਕਾਕਰਨ ਮੁਹਿੰਮ ਦਾ ਲਾਭ ਪਸ਼ੂ ਪਾਲਕ ਨੂੰ ਆਸਾਨੀ ਨਾਲ ਸਹੀ ਸਮੇਂ ਤੇ ਮਿਲ ਸਕੇਗਾ ।
  • ਭਵਿੱਖ ਵਿੱਚ ਸਰਕਾਰ ਦੀ ਯੋਜਨਾ ਪਸ਼ੂਆਂ ਦੀ ਖਰੀਦ ਵੇਚ ਨੂੰ ਆਨਲਾਈਨ ਕਰਨ ਦੀ ਹੈ ਇਸ ਲਈ ਕੰਨ ਟੈਗ ਪਸ਼ੂਆਂ ਦੀ ਆਨਲਾਈਨ ਖਰੀਦ ਅਤੇ ਵੇਚਣ ਵਿੱਚ ਸਹਾਈ ਹੋਵੇਗਾ ।
  • ਟੈਗ ਲੱਗਣ ਉਪਰੰਤ ਗੁਆਚੇ ਅਤੇ ਚੋਰੀ ਹੋਏ ਪਸ਼ੂ ਦਾ ਆਸਾਨੀ ਨਾਲ ਪਤਾ ਕੀਤਾ ਜਾ ਸਕੇਗਾ। 
  • ਭਵਿੱਖ ਵਿੱਚ ਸਰਕਾਰ ਵੱਲੋਂ ਪਸ਼ੂਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਪ੍ਰਾਪਤ ਕਰਨ ਲਈ ਪਸ਼ੂ ਦੇ ਕੰਨ ਟੈਗ ਦਾ ਹੋਣਾ ਜ਼ਰੂਰੀ ਹੋਵੇਗਾ ।

ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲੇ ਦੇ ਡਿਪਟੀ ਡਾਈਰੈਕਟਰ ਕਮਿਸ਼ਨਰ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰੋ ।