ਅੱਪਡੇਟ ਵੇਰਵਾ

4822-paddy-ak.jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ, ਪੰਜਾਬ
2020-08-05 10:58:47

ਪਰਾਲੀ ਦੀ ਸੰਭਾਲ ਸੰਬੰਧੀ ਮਸ਼ੀਨਾਂ ਦੀ ਸਬਸਿਡੀ ਲਈ ਦਰਖਾਸਤਾਂ ਦੀ ਮੰਗ

ਸਾਉਣੀ 2020 ਦੌਰਾਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਤੇ ਉਤਪਾਦਨ ਲਈ ਦਰਖਾਸਤਾਂ ਦੀ ਮੰਗ

(ਸਹਿਕਾਰੀ ਸਭਾਵਾਂ/ ਕਿਸਾਨਾਂ ਦੀਆਂ ਰਸਿਟਰਡ ਸੁਸਾਇਟੀਆਂ/ ਰਜਿਸਟਰਡ ਕਿਸਾਨ ਗਰੁੱਪਾਂ/ ਗ੍ਰਾਮ ਪੰਚਾਇਤਾਂ/ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80% ਅਤੇ ਨਿੱਜੀ ਕਿਸਾਨਾਂ ਲਈ 50% ਸਬਸਿਡੀ)

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਂਲਣ ਲਈ ਹੇਠ ਲਿਖੀਆਂ ਖੇਤੀ ਮਸ਼ੀਨਾਂ ਤੇ ਉਤਪਾਦਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

  • ਖੇਤਾਂ ਵਿੱਚ ਹੀ ਜ਼ਜ਼ਬ ਕਰਨ ਲਈ ਸਹਾਈ ਮਸ਼ੀਨਾਂ-ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਹਾਈਡਰੋਲਿਕ ਰਿਵਰਸੀਬਲ ਐਮ.ਬੀ.ਪਲੋਅ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ।
  • ਖੇਤਾਂ ਵਿੱਚੋਂ ਪਰਾਲੀ ਬਾਹਰ ਕੱਢਣ ਵਾਲੀਆਂ ਮਸ਼ੀਨਾਂ-ਸ਼ੇਲਰ, ਰੇਕ ਅਤੇ ਕਰਾਪ ਰੀਪਰ।

ਇਹ ਅਰਜ਼ੀਆਂ ਮਿਤੀ 24.08.2020 ਤੱਕ ਦਿੱਤੀਆਂ ਜਾ ਸਕਦੀਆਂ ਹਨ।

ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਜ਼ਰੂਰੀ ਨੁਕਤੇ:

  • ਇਹ ਦਰਖਾਸਤਾਂ ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀਆਂ ਜਾਂ ਜ਼ਿਲ੍ਹਾਂ ਅਧਿਕਾਰੀਆਂ ਨੂੰ ਨਿਰਧਾਰਿਤ ਪ੍ਰੋਫਾਰਮੇ ਵਿੱਚ ਹੀ ਭਰ ਕੇ ਦਿੱਤੀਆਂ ਜਾਂ ਸਕਦੀਆਂ ਹਨ। ਨਿਰਧਾਰਿਤ ਪ੍ਰਫਾਰਮਾ ਵਿਭਾਗ ਦੀ ਵੈਬਸਾਈਟ ਤੇ ਦੇਖਿਆ ਜਾ ਸਕਦਾ ਜਾਂ ਵਿਭਾਗ ਦੇ ਜ਼ਿਲ੍ਹੇ ਅਤੇ ਬਲਾਕ ਦਫਤਰ ਚੋਂ ਲਿਆ ਜਾ ਸਕਦਾ ਹੈ।
  • ਸਹਿਕਾਰੀ ਸਭਾਵਾਂ, ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ/ਰਜਿਸਟਰਡ ਕਿਸਾਨ ਗਰੁੱਪਾਂ/ਗ੍ਰਾਮ ਪੰਚਾਇਤਾਂ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਨੂੰ ਭਾਰਤ ਸਰਕਾਰ ਵੱਲੋਂ ਤਿਆਰ ਕੀਤੇ DBT Portal-Agrimachinery Direct Benefit Transfer in Agriculture Mechanization (www.agrimachinery.nic.in) ਜਾਂ ਖੇਤੀਬਾੜੀ ਵਿਭਾਗ ਵੱਲੋਂ ਬਣਾਏ ਗਏ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਇਸ ਸੰਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕੀਤੀ ਜਾ ਜਾਵੇਗੀ।
  • ਇਸ ਸਕੀਮ ਅਧੀਨ ਮੰਨਜ਼ੂਰਸ਼ੁਦਾ ਮਸ਼ੀਨਾਂ ਦੇ ਨਿਰਮਾਤਾ/ਡੀਲਰਾਂ ਦੀ ਲਿਸਟ ਖੇਤੀਬਾੜੀ ਵਿਭਾਗ ਦੇ ਦਫਤਰਾਂ ਤੋਂ ਅਤੇ ਵਿਭਾਗ ਦੀ ਵੈਬਸਾਈਟ ਤੇ ਵੇਖੀ ਜਾ ਸਕਦੀ ਹੈ।
  • ਨਿੱਜੀ ਕਿਸਾਨ ਦਰਖਾਸਤਕਾਰਤਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਦਰਖਾਸਤ ਵਿੱਚ ਮੰਗੀ ਗਈ ਮਸ਼ੀਨ ਤੇ ਕਿਸੇ ਵੀ ਸਕੀਮ ਤਹਿਤ ਸਬਸਿਡੀ ਪ੍ਰਾਪਤ ਨਾ ਕੀਤੀ ਗਈ ਹੋਵੇ।
  • ਗਰੁੱਪਾਂ ਦੀ ਰਜਿਸਟ੍ਰੇਸ਼ਨ ਸਬੰਧਤ ਐਕਟ ਅਧੀਨ ਲਾਜ਼ਮੀ ਹੋਵੇਗੀ।
  • ਬੇਲਰ/ਰੇਕ ਮਸ਼ੀਨ ਲਈ ਪਰਾਲੀ ਦੀਆਂ ਗੱਠਾਂ ਦੀ ਵਰਤੋਂ ਹਿੱਤ ਕਿਸੇ ਉਦਯੋਗਿਕ ਅਦਾਰੇ ਨਾਲ ਲਿਖਤੀ ਸਹਿਮਤੀ ਦਾ ਸਬੂਤ ਦੇਣਾ ਲਾਜ਼ਮੀ ਹੋਵੇਗਾ।
  • ਜਿੱਥੇ ਇਹ ਮਸ਼ੀਨਰੀ ਪਹਿਲਾ ਉਪਲੱਬਧ ਨਹੀਂ ਹੈ, ਉਹਨਾਂ ਪਿੰਡਾਂ ਦੇ ਕਿਸਾਨਾਂ/ਗਰੁੱਪਾਂ ਵਗੈਰਾ ਨੂੰ ਮਸ਼ੀਨਰੀ ਪਹਿਲ ਦੇ ਅਧਾਰ ਤੇ ਦਿੱਤੀ ਜਾਵੇਗੀ।
  • ਗਰਾਮ ਪੰਚਾਇਤ ਵੱਲੋਂ ਵੀ ਗਰੁੱਪਾਂ ਦੀ ਤਰ੍ਹਾਂ ਕਿਸਾਨਾਂ ਦੀ ਵਰਤੋਂ ਲਈ ਮਸ਼ੀਨਰੀ ਖਰੀਦੀ ਜਾ ਸਕੇਗੀ। 
  • ਸਾਰੇ ਰਜਿਸਟਰਡ ਕਿਸਾਨ ਗਰੁੱਪ ਆਪਣੀ ਅਰਜ਼ੀ ਪੰਚਾਇਤ ਵੱਲੋਂ ਤਸਦੀਕ ਕਰਕੇ ਦੇਣਗੇ ਅਤੇ ਹੋਰ ਕਿਸਾਨਾਂ ਨੂੰ ਮਸਿਨਰੀ ਵਿਭਾਗ ਵੱਲੋਂ ਤੈਅ ਕੀਤੇ ਕਿਰਾਏ ਦੇ ਰੇਟ ਤੇ ਦੇਣ ਦੀ ਸਵੈ ਘੋਸ਼ਣਾ ਦੇਣਗੇ।

ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਦਰਖਾਸਤਾਂ ਪ੍ਰਾਪਤ ਹੋਣ ਉਪਰੰਤ ਸਕੀਮ ਦੀਆਂ ਸ਼ਰਤਾਂ, ਲੋੜਾਂ ਅਤੇ ਫੰਡਾਂ ਦੀ ਉਪਲੱਬਤਾ ਅਨੁਸਾਰ ਮਸ਼ੀਨਾਂ ਦੀ ਗਿਣਤੀ ਅਤੇ ਕਿਸਮ ਵਧਾਉਣ-ਘਟਾਉਣ ਦਾ ਅਧਿਕਾਰ ਵਿਭਾਗ ਪਾਸ ਹੋਵੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ, ਪੰਜਾਬ