ਅੱਪਡੇਟ ਵੇਰਵਾ

3307-pesticides.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-31 13:33:05

ਪੰਜਾਬ ਸਰਕਾਰ ਵੱਲੋਂ 10 ਖੇਤੀ ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ

ਕਿਸਾਨ ਵੀਰ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ 10 ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕਰਨ;

1. ਐਸੀਫੇਟ

2. ਕਲੋਰੋਪਾਈਰੀਫਾਸ

3. ਥਾਇਆਮਿਥੌਕਸਮ

4. ਕਾਰਬੈਂਡਾਜਿਮ

5. ਟ੍ਰਰਾਈਸਾਈਕਲਾਜੋਲ 

6. ਬੁਪਰੋਫੇਜਿਨ

7. ਪ੍ਰੋਫੀਨੋਫੋਸ 

8. ਪ੍ਰੋਪੀਕੋਨਾਜੋਲ

9 . ਆਈਸੋਪ੍ਰੋਥਾਇਓਲੇਨ 

10. ਮੀਥਾਮੀਡੋਫੋਸ

ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਾਸਮਤੀ ਉੱਪਰ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ। ਇਹਨਾਂ ਕੀਟਨਾਸ਼ਕਾਂ ਦੇ ਬਦਲ ਉਪਲੱਬਧ ਹਨ।

ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਗਲੇ ਦੋ ਮਹੀਨਿਆਂ ਲਈ ਕਿਸੇ ਵੀ ਕਿਸਾਨ ਨੂੰ ਇਹਨਾਂ ਕੀਟਨਾਸ਼ਕਾਂ ਦੀ ਵਿਕਰੀ ਨਾ ਕੀਤੀ ਜਾਵੇ। The Insecticide Act 1968 ਦੀ ਧਾਰਾ 27 ਦੇ ਅਧੀਨ ਹਦਾਇਤਾਂ ਦੀ ਉਲੰਘਣਾਂ ਤਹਿਤ ਤਿੰਨ ਸਾਲ ਦੀ ਕੈਦ ਅਤੇ 75000/- ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।