ਅੱਪਡੇਟ ਵੇਰਵਾ

193-solar_pump.jpg
ਦੁਆਰਾ ਪੋਸਟ ਕੀਤਾ Punjab Energy Development Agency, Chandigarh
2021-12-22 16:47:30

ਪੰਜਾਬ ਵਿੱਚ ਖੇਤੀ ਦੀ ਸਿੰਚਾਈ ਲਈ ਸੋਲਰ ਪੰਪ ਲਗਾਉਣ ਸੰਬੰਧੀ ਜਾਣਕਾਰੀ

ਪੰਜਾਬ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਪੀ ਐਮ ਕੁਸਮ ਸਕੀਮ ਦੇ ਕੰਪੋਨੈਂਟ-ਬੀ ਅਧੀਨ ਸੋਲਰ ਪੰਪ ਲਗਵਾਉਣ ਲਈ ਇੱਕ ਸਬਸਿਡੀ ਜਾਰੀ ਕੀਤੀ ਗਈ ਹੈ।

ਸ਼ੁਰੂ ਹੋਣ ਦੀ ਮਿਤੀ- 22 ਦਸੰਬਰ, 2021

ਆਖ਼ਿਰੀ ਮਿਤੀ- 27 ਦਸੰਬਰ, 2021 

ਇਸ ਸਬਸਿਡੀ ਦੇ ਅਧੀਨ 4800 ਅਰਜ਼ੀਆਂ ਭਰੀਆਂ ਜਾਣਗੀਆਂ ਜਿਸ ਵਿੱਚ 4660 ਅਰਜ਼ੀਆਂ ਦਾ ਚੁਣਾਵ ਕੀਤਾ ਜਾਵੇਗਾ ਜਿਨ੍ਹਾਂ ਨੂੰ ਸੋਲਰ ਪੰਪ ਦੀ ਸਬਸਿਡੀ ਦਿੱਤੀ ਜਾਵੇਗੀ।

ਨੋਟ- ਜਿਨ੍ਹਾਂ  ਕਿਸਾਨਾਂ ਨੇ ਆਪਣੇ ਜਾਂ ਪਰਿਵਾਰਿਕ ਮੈਂਬਰਾਂ ਦੇ ਨਾਮ 'ਤੇ ਪੀ ਐਸ ਪੀ ਸੀ ਐਲ ਤੋਂ ਸਿੰਚਾਈ ਲਈ ਬਿਜਲੀ ਵਾਲੀ ਮੋਟਰ ਦਾ ਕੁਨੈਕਸ਼ਨ ਲਿਆ ਹੋਇਆ ਹੈ ਅਤੇ ਜਿਨ੍ਹਾਂ ਨੇ ਪਹਿਲਾਂ ਹੀ ਸੋਲਰ ਪੰਪ ਲਗਵਾਇਆ ਹੋਇਆ ਹੈ ਉਹ ਕਿਸਾਨ ਇਸ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ।

ਸਬਸਿਡੀ ਦਾ ਫਾਇਦਾ ਉਠਾਉਣ ਲਈ ਤੁਸੀਂ ਦਿੱਤੀ ਗਈ ਵੈਬਸਾਈਟ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ।

ਵੈਬਸਾਈਟ- pmkusum.peda.gov.in/PB/landing.html

ਸੰਪਰਕ- 0172-2663328,2663382