ਅੱਪਡੇਟ ਵੇਰਵਾ

719-post.jpg
ਦੁਆਰਾ ਪੋਸਟ ਕੀਤਾ ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ , ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
2020-04-10 16:59:39

ਪੰਜਾਬ ਵਿੱਚ ਕੋਵਿਡ - 19 ਦੀ ਬਿਮਾਰੀ ਦੇ ਮੱਦੇ ਨਜਰ ਕੰਬਾਇਨ ਹਾਰਵੈਸਟਰਾਂ ਨੂੰ ਸੈਨੀਟਾਈਜ ਕਰਨ ਬਾਰੇ

ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਦੁਨੀਆਂ ਵਿੱਚ ਕਰੋਨਾ ਦੀ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਹਰ ਪੱਧਰ ਤੇ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਜਿਸ ਲਈ ਕਿਸਾਨਾਂ ਵੱਲੋਂ ਲਗਭਗ 17000 ਕੰਬਾਇਨ ਹਾਰਵੈਸਟਰ ਮਸ਼ੀਨਾਂ ਦੀ ਵਰਤੋਂ ਕਰਵਾ ਕੇ ਕਣਕ ਦੀ ਫਸਲ ਦੀ ਕਟਾਈ ਕਰਵਾਈ ਜਾਣੀ ਹੈ। ਇਹਨਾ ਕੰਬਾਇਨਾਂ ਵਿੱਚੋਂ ਕਾਫੀ ਸਾਰੀਆਂ ਕੰਬਾਇਨਾਂ ਦੂਜੇ ਸੂਬਿਆਂ ਤੋਂ ਕਟਾਈ ਦਾ ਕੰਮ ਮੁਕਾ ਕੇ ਪੰਜਾਬ ਵਿੱਚ ਵਾਪਿਸ ਪਰਤ ਰਹੀਆਂ ਹਨ। 

ਕੋਵਿਡ - 19 ਦੀ ਬਿਮਾਰੀ ਨੂੰ ਫੈਲਣ ਤੋਂ ਰੋਂਕਣ ਲਈ ਕੰਬਾਇਨ ਹਾਰਵੈਸਟਰਾਂ ਦੇ ਚੱਲਣ ਸਬੰਦੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ:-

1. ਜੋ ਕੰਬਾਇਨਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਦਾਖਲ ਹੋ ਰਹੀਆਂ ਹਨ ਉਹਨਾਂ ਨੂੰ ਪੰਜਾਬ ਵਿੱਚ ਦਾਖਲ ਹੰਦੇ ਸਾਰ ਹੀ ਸੋਡੀਅਮ ਹਾਈਪੋਕਲੋਰਾਈਡ ਜਾਂ ਸੈਨੀਟਾਈਜ਼ਰ ਦੀ ਸਪਰੇਅ ਕਰਕੇ ਸੈਨੀਟਾਈਜ਼ ਕੀਤਾ ਜਾਵੇ, ਖਾਸ ਕਰਕੇ ਕੰਬਾਇਨ ਦੇ ਉਹਨਾਂ ਹਿੱਸਿਆਂ ਨੂੰ ਜਿਥੇ ਕਾਮਿਆਂ ਦਾ ਹੱਥ ਜਾਂ ਸਰੀਰ ਲੱਗਦਾ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਹਨਾਂ ਕੰਬਾਇਨ ਦੇ ਕਾਮਿਆਂ ਦੀ ਸਿਹਤ ਦਾ ਚੈੱਕ ਅੱਪ ਕੀਤਾ ਜਾਵੇ ਅਤੇ ਜੇਕਰ ਕੋਈ ਕਾਮਾ ਢਿੱਲਾ ਮੱਠਾ ਹੈ ਜਾਂ ਬੁਖਾਰ, ਖੰਘ ਜਾਂ ਜੁਕਾਮ, ਸਾਹ ਲੈਣ ਵਿੱਚ ਤਕਲੀਫ ਤੋੰ ਪੀੜਤ ਹੈ ਤਾਂ ਉਸ ਸਬੰਦੀ ਸਿਹਤ ਵਿਭਾਗ ਦੀ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ।

2. ਪੰਜਾਬ ਵਿੱਚ ਕਿਉਕਿ ਇਹ ਕੰਬਾਇਨਾ ਪਿੰਡੋ ਪਿੰਡ ਜਾ ਕੇ ਕਣਕ ਦੀ ਕਟਾਈ ਕਰਦੀਆ ਹਨ ਇਸ ਲਈ ਇਹ ਜਰੂਰੀ ਹੈ ਕਿ ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜਰ ਪੰਜਾਬ ਰਾਜ ਵਿੱਚ ਚਲਦੀਆਂ ਕੰਬਾਇਨਾਂ ਸਬੰਧੀ ਹੇਠ ਲਿਖੀ ਕਾਰਵਾਈ ਕੀਤੀ ਜਾਵੇ : -

 (ੳ) ਕੰਬਾਇਨ ਦੇ ਕਾਮਿਆਂ ਨੂੰ ਨਿੱਜੀ ਸਫਾਈ ਦਾ ਖਾਸ ਖਿਆਲ ਰੱਖਣ ਲਈ ਕਿਹਾ ਜਾਵੇ।

(ਅ) ਕੰਬਾਇਨਾਂ ਨਾਲ ਉਪਯੁਕਤ ਮਾਤਰਾ ਵਿੱਚ ਸੈਨੀਟਾਇਜ਼ਰ ਰੱਖਿਆ ਜਾਵੇ ਤਾਂ ਜੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਅਤੇ ਰੋਜ ਰਾਤ ਨੂੰ ਕੰਬਾਇਨ ਬੰਦ ਕਰਨ ਸਮੇਂ ਕੰਬਾਇਨ ਦੇ ਘੱਟੋਂ ਘੱਟ ਉਹਨਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦੇ ਹੱਥ ਪੈਰ ਵਗੈਰਾ ਲਗਦੇ ਹਨ ਨੂੰ ਸੈਨੀਟਾਇਜ਼ ਕੀਤਾ ਜਾਵੇ। 

(ੲ) ਕਾਮਿਆਂ ਵੱਲੋਂ ਆਪਦੇ ਹੱਥਾਂ ਨੂੰ ਦਿਨ ਸਮੇਂ ਕਈ ਬਾਰ ਸੈਨੇਟਾਈਜ਼ਰ ਨਾਲ ਸਾਫ ਕੀਤਾ ਜਾਵੇ।

(ਸ) ਜੇਕਰ ਕੋਈ ਕਾਮਾ ਖੰਘ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਜਾਂ ਡਿੱਲਾ ਮੱਠਾ ਹੈ ਤਾਂ ਉਸਦਾ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਵਾਇਆ ਜਾਵੇ, ਇਸ ਸਬੰਧੀ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾਵੇ। ਅਜਿਹੇ ਕਾਮੇ ਨੂੰ ਕੰਬਾਇਨ ਤੇ ਕੰਮ ਕਰਨੋਂ ਰੋਕ ਦਿੱਤਾ ਜਾਵੇ।

(ਹ) ਕੰਬਾਇਨ ਦੇ ਕਾਮਿਆਂ ਵੱਲੋਂ ਆਪਸ ਵਿੱਚ, ਕਿਸਾਨਾਂ ਅਤੇ ਕਿਸਾਨ ਕਾਮਿਆਂ ਨਾਲ ਘੱਟੋਂ ਘੱਟ 1 ਮੀਟਰ ਦਾ ਫਾਸਲਾ ਰੱਖਿਆ ਜਾਵੇ ਅਤੇ ਕਿਸੇ ਵੱਲੋਂ ਵੀ ਇੱਕ ਦੂਜੇ ਨਾਲ ਹੱਥ ਨਾ ਮਿਲਿਇਆ ਜਾਵੇ ਅਤੇ ਨਾ ਹੀ ਜੱਫੀ ਪਾਈ ਜਾਵੇ।

(ਕ) ਕੰਬਾਇਨ ਦੇ ਕਾਮਿਆਂ ਦੁਆਰਾ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਜਾਵੇ।

(ਖ) ਕਿਉਂਕਿ ਕੰਬਾਇਨਾਂ ਦੇ ਕਾਮੇ ਪਿੰਡੋਂ ਪਿੰਡ ਕੰਮ ਕਰਨਗੇ, ਇਸ ਲਈ ਇਹਨਾ ਕਾਮਿਆਂ ਨੂੰ ਕਿਸੇ ਵੀ ਹਾਲਤ ਵਿੱਚ ਪਿੰਡ ਵਿੱਚ ਜਾਣੋ ਰੋਕਿਆ ਜਾਵੇ ਅਤੇ ਇਹਨਾ ਨੂੰ ਆਪਣੇ ਅਰਾਮ ਦਾ ਇੰਤਜਾਮ ਪਿੰਡੋਂ ਬਾਹਰ ਖੇਤਾਂ ਵਿੱਚ ਕਰਨ ਲਈ ਕਿਹਾ ਜਾਵੇ।