ਅੱਪਡੇਟ ਵੇਰਵਾ

3262-punjab_mandi_board.jpg
ਦੁਆਰਾ ਪੋਸਟ ਕੀਤਾ ਪੰਜਾਬ ਮੰਡੀ ਬੋਰਡ
2020-04-11 14:59:55

ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਜ਼ਰੂਰੀ ਹਦਾਇਤਾਂ

ਕਣਕ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀ ਗਈਆਂ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:

  • ਸੰਬੰਧਿਤ ਸਕੱਤਰ, ਮਾਰਕਿਟ ਕਮੇਟੀ ਵੱਲੋਂ ਆਪਣੇ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਵੇਚਣ ਲਈ ਆੜਤੀਆਂ ਨੂੰ 50 -50 ਕੁਇੰਟਲ ਦੇ ਕੂਪਨ(ਪਾਸ) ਜਾਰੀ ਕੀਤੇ ਜਾਣਗੇ।
  • ਕਿਸਾਨ 50 ਕੁਇੰਟਲ ਦੇ ਇੱਕ ਕੂਪਨ (ਪਾਸ) ਤੇ ਕਣਕ 50 ਕੁਇੰਟਲ ਤੋਂ ਵੱਧ ਜਾਂ ਘੱਟ ਮਾਤਰਾ ਵਿੱਚ ਵੀ ਲਿਆ ਸਕਦੇ ਹਨ।
  • ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 ਸਵੇਰੇ ਤੋਂ ਸ਼ਾਮ 7 ਤੱਕ ਹੋਵੇਗਾ।
  • ਮਾਰਕਿਟ ਕਮੇਟੀ ਵੱਲੋਂ ਪਾਸ ਮਿਤੀ 13.04.2020 ਤੋਂ ਜਾਰੀ ਕੀਤੇ ਜਾਣਗੇ।
  • ਕਣਕ ਦੀ ਸਰਕਾਰੀ ਖਰੀਦ ਮਿਤੀ 15.04.2020 ਤੋਂ ਚਾਲੂ ਕੀਤੀ ਜਾਵੇਗੀ।
  • ਹੋਲੋਗ੍ਰਾਮ ਵਾਲਾ ਅਸਲ ਕੂਪਨ (ਪਾਸ) ਜੀ ਵੈਲਡ ਮੰਨਿਆ ਜਾਵੇਗਾ।
  • ਕਿਸਾਨ ਆਪਣਾ ਕੂਪਨ (ਪਾਸ) ਪ੍ਰਾਪਤ ਕਰਨ ਲਈ ਆਪਣੇ ਆੜਤੀਏ ਨਾਲ ਸੰਪਰਕ ਕਰਨ।
  • ਕਿਸੇ ਵੀ ਕਿਸਾਨ ਵੱਲੋਂ ਬਿਨਾਂ ਕੂਪਨ (ਪਾਸ) ਤੋਂ ਕਣਕ ਮੰਡੀ ਵਿਖੇ ਨਾ ਲਿਆਂਦੀ ਜਾਵੇ।
  • ਟ੍ਰੈਕਟਰ/ਟਰਾਲੀ ਤੇ ਇੱਕ ਵਿਅਕਤੀ ਤੋਂ ਵੱਧ ਵਿਅਕਤੀ ਲਿਆਉਣ ਤੋਂ ਗੁਰੇਜ ਕੀਤਾ ਜਾਵੇ।
  • ਮੰਡੀ ਵਿੱਚ ਕਣਕ ਸਾਫ਼-ਸੁਥਰੀ ਅਤੇ ਸੁਕਾ ਕੇ ਲਿਆਂਦੀ ਜਾਵੇ।
  • ਕਣਕ ਦੀ ਲੋਹਾਈ/ਉਤਰਾਈ ਮਾਰਕਿਟ ਕਮੇਟੀ ਵੱਲੋਂ ਨਿਸ਼ਚਿਤ ਮਿਤੀ ਅਤੇ ਸਥਾਨ ਉੱਪਰ ਹੀ ਕੀਤੀ ਜਾਵੇ।
  • ਹਰ ਸਮੇਂ ਮਾਸਕ/ਕੱਪੜੇ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ।
  • ਸਾਬਣ ਨਾਲ ਜਾਂ ਸੈਨੇਟਾਇਜ਼ਰ ਨਾਲ ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਹੀ ਮੰਡੀ ਅੰਦਰ ਦਾਖਲ ਹੋਵੇ।
  • ਮੰਡੀ ਵਿੱਚ ਥੁੱਕਣਾ ਮਨ੍ਹਾਂ ਹੈ।
  • ਆਪਸ ਵਿੱਚ ਘੱਟੋ-ਘੱਟ 6 ਫੁੱਟ ਦੀ ਦੂਰੀ ਰੱਖੋ।
  • ਕਰੋਨਾ ਵਾਇਰਸ ਬਿਮਾਰੀ ਦੀ ਰੋਕਥਾਮ ਲਈ ਸਹਿਯੋਗ ਦਿੱਤਾ ਜਾਵੇ।