ਅੱਪਡੇਟ ਵੇਰਵਾ

1737-schemes.jpg
ਦੁਆਰਾ ਪੋਸਟ ਕੀਤਾ ਲਾਲ ਸਿੰਘ, ਚੇਅਰਮੈਨ, ਪੰਜਾਬ ਮੰਡੀ ਬੋਰਡ
2021-08-10 13:07:29

ਪੰਜਾਬ ਦੇ ਕਿਸਾਨਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ 2021-22

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਕਿਹੜੇ ਕਿਸਾਨ ਲਾਭ ਲੈ ਸਕਦੇ ਹਨ

1 ਅਕਤੂਬਰ, 2020 ਤੋਂ ਬਾਅਦ ਵੇਚੀ ਫਸਲ ਤੋਂ ਪ੍ਰਾਪਤ ਜੇ ਫਾਰਮ ਧਾਰਕ ਜਾਂ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ।

ਅਪਲਾਈ ਕਰਨ ਦੀ ਵਿਧੀ

ਇਸ ਸਕੀਮ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਵੈੱਬਸਾਈਟ https://emandikaran-pb.in/ 'ਤੇ ਜਾ ਕੇ ਅਪਲਾਈ ਕਰਨ।

ਕਿਸਾਨ ਪਰਿਵਾਰ ਦੇ ਕਿਹੜੇ ਮੈਂਬਰ ਲਾਭ ਦੇ ਹੱਕਦਾਰ ਹਨ

ਇੱਕ ਪਰਿਵਾਰ ਵਿੱਚ ਘਰ ਦੇ ਮੁਖੀ, ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸਦੇ ਨਾਬਾਲਿਗ ਬੱਚੇ।

ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ, 2021 

ਜਿਹੜੇ ਕਿਸਾਨਾਂ ਵੱਲੋਂ ਸਾਲ 2020-21 ਦੌਰਾਨ ਇਸ ਸਕੀਮ ਤਹਿਤ ਇਨਰੋਲਮੈਂਟ ਨਹੀਂ ਕਰਵਾਈ ਗਈ, ਉਹ ਕਿਸਾਨ 15 ਅਗਸਤ, 2021 ਤੱਕ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਇਨਰੋਲਮੈਂਟ ਕਰਵਾ ਸਕਦਾ ਹੈ। ਸਕੀਮ ਬਾਰੇ ਹੋਰ ਜਾਣਕਾਰੀ ਟੋਲ ਫ੍ਰੀ ਨੰਬਰ 104 ਤੋਂ ਲਈ ਜਾ ਸਕਦੀ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ http://www.mandiboard.nic.in/ ਤੋਂ ਦੇਖੀ ਜਾ ਸਕਦੀ ਹੈ।