ਅੱਪਡੇਟ ਵੇਰਵਾ

1338-Green-Gram.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-04-29 10:22:13

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਮੂੰਗੀ ਦੀ ਨਵੀਂ ਕਿਸਮ

ਮੂੰਗੀ ਦੀ ਐੱਸ ਐੱਮ ਐੱਲ 668 ਕਿਸਮ ਦੀ ਦਾਲ ਦੀ ਵਿਕਰੀ ਸ਼ੁਰੂ

ਪੀ.ਏ.ਯੂ. ਦੇ ਭੋਜਨ ਪ੍ਰੋਸੈਸਿੰਗ ਅਤੇ ਇੰਜਨੀਅਰਿੰਗ ਵਿਭਾਗ ਅਤੇ ਕੇ.ਵੀ.ਕੇ. ਮੋਗਾ ਵੱਲੋਂ, ਮੋਗਾ ਜ਼ਿਲ੍ਹੇ ਦੇ ਕਿਸਾਨਾਂ ਤੋਂ ਪ੍ਰਾਪਤ ਕੀਤੀ ਮੂੰਗੀ ਦੀ ਐੱਸ ਐੱਮ ਐੱਲ 668 ਕਿਸਮ ਦੀ ਚੰਗੀ ਗੁਣਵੱਤਾ ਵਾਲੀ ਦਾਲ ਉਪਲੱਬਧ ਹੈ। ਕਿਸਾਨਾਂ ਤੋਂ ਪ੍ਰਾਪਤ ਦਾਲ ਨੂੰ ਸਾਫ ਕਰਕੇ, ਸਹੀ ਨਮੀਂ ਤੱਕ ਸੁਕਾ ਕੇ, ਬਹੁ ਪਰਤੀ ਲਿਫਾਫਿਆਂ ਵਿੱਚ ਨਾਈਟਰੋਜਨ ਗੈਸ ਭਰ ਕੇ ਸੀਲ ਕਰਕੇ ਅਤੇ ਲੇਬਲ ਲਾ ਕੇ ਤਿਆਰ ਕੀਤਾ ਗਿਆ ਹੈ। ਇਹ ਦਾਲ ਬਿਨਾਂ ਪਾਲਿਸ਼ ਕੀਤੇ, ਖੇਤੀ ਰਸਾਇਣਾਂ ਅਤੇ ਬਨਾਵਟੀ ਰੰਗਾਂ ਤੋਂ ਮੁਕਤ ਹੈ ਅਤੇ ਇਸ ਨੂੰ 12 ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਪੈਕਿੰਗ: 1 ਕਿੱਲੋ

ਕੀਮਤ: 110 ਰੁਪਏ ਪ੍ਰਤੀ ਕਿਲੋ

ਪ੍ਰਾਪਤ ਕਰਨ ਲਈ ਸੰਪਰਕ ਕਰੋ

ਸ. ਹਰਪਾਲ ਸਿੰਘ 94177-35531

ਸ. ਚਰਨ ਦਾਸ 94635-81011

ਵਿਕਰੀ ਕੇਂਦਰ: ਪੀ.ਏ.ਯੂ. ਦੇ ਗੇਟ ਨੰ. 1 ਦੀ ਬੀਜ ਦੁਕਾਨ

ਪਾਇਲਟ ਪਲਾਂਟ ਭੋਜਨ ਪ੍ਰੋਸੈਸਿੰਗ ਅਤੇ ਇੰਜ. ਵਿਭਾਗ (ਸਮਾਂ : 11 ਤੋਂ 1.00 ਵਜੇ )