ਅੱਪਡੇਟ ਵੇਰਵਾ

3398-punjab_basmati_7.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-04-16 12:58:37

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਬਾਸਮਤੀ ਦੀ ਨਵੀਂ ਕਿਸਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਜਾ ਰਹੇ ਖੋਜ ਉੱਦਮਾਂ ਸਦਕਾ ਇੱਕ ਨਵੀਂ ਬਾਸਮਤੀ ਕਿਸਮ ‘ਪੰਜਾਬ ਬਾਸਮਤੀ 7’ ਵਿਕਸਤ ਕੀਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਹ ਕਿਸਮ ਰਵਾਇਤੀ ਬਾਸਮਤੀ 386 ਅਤੇ ਪ੍ਰਚੱਲਿਤ ਬਾਸਮਤੀ ਕਿਸਮ ਪੂਸਾ ਬਾਸਮਤੀ 1121 ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ।

ਔਸਤਨ ਝਾੜ- ਪੰਜਾਬ ਬਾਸਮਤੀ 7 ਦਾ ਔਸਤਨ ਝਾੜ ਪ੍ਰਚੱਲਿਤ ਕਿਸਮਾਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਤੋਂ ਕ੍ਰਮਵਾਰ 11.4 ਅਤੇ 6.1 ਪ੍ਰਤੀਸ਼ਤ ਵੱਧ ਪਾਇਆ ਗਿਆ। ਨਵੀਂ ਕਿਸਮ ‘ਪੰਜਾਬ ਬਾਸਮਤੀ 7’ ਨੇ ਔਸਤਨ 48.58 ਕੁਇੰਟਲ/ਏਕੜ (19.4 ਕੁਇੰਟਲ/ਏਕੜ) ਝਾੜ ਦਿੱਤਾ। 

ਲੁਆਈ- ਇਸ ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ। ਪੰਜਾਬ ਬਾਸਮਤੀ 7 ਕਿਸਮ, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਪੱਕ ਜਾਂਦੀ ਹੈ। ਇਸ ਕਿਸਮ ਦਾ ਕੱਦ ਵੀ ਪ੍ਰਚੱਲਿਤ ਕਿਸਮਾਂ ਤੋਂ ਘੱਟ ਹੋਣ ਕਰਕੇ ਇਸਦਾ ਪਰਾਲ ਵੀ ਘੱਟ ਹੁੰਦਾ ਹੈ।

ਸਮਰੱਥਾ- ਪੰਜਾਬ ਬਾਸਮਤੀ 7 ਕਿਸਮ ਪੰਜਾਬ ਵਿੱਚ ਪ੍ਰ੍ਚੱਲਿਤ ਝੁਲ਼ਸ ਰੋਗ ਦੀਆਂ ਸਾਰੀਆਂ 10 ਪ੍ਰਜਾਤੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।