ਅੱਪਡੇਟ ਵੇਰਵਾ

2644-BlackMustard2_575x.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-06-10 09:45:36

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ

ਸੂਚਿਤ ਕੀਤਾ ਜਾਂਦਾ ਹੈ ਕਿ ਪੀ.ਏ.ਯੂ, ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ 34.51 ਕੁਇੰਟਲ ਸਰੋਂ ਦੇ ਮਿਕਸਚਰ (Mustard Mixture) ਦੀ ਆਮ ਨਿਲਾਮੀ ਮਿਤੀ 13-06-2023 ਦਿਨ ਮੰਗਲਵਾਰ ਨੂੰ ਸਵੇਰੇ 11-00 ਵਜੇ ਲਾਈਬ੍ਰੇਰੀ ਰੂਮ ਵਿਖੇ ਕੀਤੀ ਜਾਵੇਗੀ। ਉਕਤ ਫਸਲ ਨੂੰ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਦੀ ਪੂਰਨ ਆਗਿਆ ਲੈ ਕੇ ਦੇਖਿਆ ਜਾ ਸਕਦਾ ਹੈ। ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ ਬੋਲੀ ਖਤਮ ਹੋਣ ਸਾਰ ਮੌਕੇ 'ਤੇ ਜਮ੍ਹਾਂ ਕਰਵਾਉਣੀ ਪਵੇਗੀ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾ ਰੁਪਏ 20,000/- ਬਿਆਨਾ ਰਕਮ ਜਮ੍ਹਾਂ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦੱਸਿਆ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾ ਅਤੇ ਪ੍ਰਤੀਬੰਧ ਮੌਕੇ 'ਤੇ ਐਲਾਨ ਕੀਤੇ ਜਾਣਗੇ।