ਅੱਪਡੇਟ ਵੇਰਵਾ

8200-barleyyyyy.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-22 14:43:32

ਪੀ.ਏ.ਯੂ. ਵੱਲੋਂ ਦਾਣਾ ਮੰਡੀ ਸਲੇਮ ਟਾਬਰੀ ਲੁਧਿਆਣਾ ਵਿਖੇ ਜੌਆਂ ਦੀ ਆਮ ਨਿਲਾਮੀ

ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੀ.ਏ.ਯੂ. (ਕਣਕ ਸ਼ੈਕਸ਼ਨ), ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ 19 ਕੁਇੰਟਲ ਜੌਆਂ ਦੀ ਆਮ ਨਿਲਾਮੀ ਮਿਤੀ 24/05/2023 ਨੂੰ ਦਾਣਾਂ ਮੰਡੀ ਸਲੇਮ ਟਾਬਰੀ ਲੁਧਿਆਣਾ ਵਿੱਚ ਦੁਪਿਹਰ 01:30 ਵਜੇ ਦਿਨ ਬੁੱਧਵਾਰ ਨੂੰ ਕਰਵਾਉਣ ਜਾ ਰਿਹਾ ਹੈ। ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਬੋਲੀ ਖਤਮ ਹੋਣ ਦੇ ਸਾਰ ਚੈਕ ਰਾਹੀ ਜਮ੍ਹਾਂ ਕਰਵਾਉਣੀ ਪਵੇਗੀ। ਸਫਲ ਬੋਲੀਕਾਰ ਨੂੰ ਬੋਰੀਆਂ ਭਰਾਈ ਦੀ ਲੇਬਰ ਆਦਿ ਦਾ ਇੰਤਜ਼ਾਮ ਆਪਣੇ ਪੱਧਰ ਤੇ ਕਰਨਾ ਪਵੇਗਾ। ਯੂਨੀਵਰਸਿਟੀ ਕੋਲ ਬਿਨ੍ਹਾਂ ਕਾਰਨ ਦੱਸਿਆਂ ਬੋਲੀ ਸਵੀਕਾਰ ਕਰਨ ਦਾ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਬਾਕੀ ਦੀਆਂ ਸ਼ਰਤਾਂ ਮੋਕੇ ਤੇ ਦੱਸੀਆਂ ਜਾਣਗੀਆਂ।