ਅੱਪਡੇਟ ਵੇਰਵਾ

59-dragon.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2023-02-02 14:33:31

ਪੀਏਯੂ ਵੱਲੋਂ ਡਰੈਗਨ ਫਲ ਦੀਆਂ 2 ਨਵੀਆਂ ਕਿਸਮਾਂ ਤਿਆਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜ ਸਾਲ ਲਗਾਤਾਰ ਖੋਜ ਤਜ਼ਰਬੇ ਕਰਨ ਤੋਂ ਬਾਅਦ ਡਰੈਗਨ ਫਰੂਟ ਦੀਆਂ ਦੋ ਕਿਸਮਾਂ (ਵਾਈਟ ਡਰੈਗਨ-1 ਅਤੇ ਰੈੱਡ ਡਰੈਗਨ-1) ਪੰਜਾਬ ਦੇ ਕਿਸਾਨਾਂ ਲਈ ਸਿਫ਼ਾਰਿਸ਼ ਕਰ ਦਿੱਤੀਆਂ ਗਈਆਂ ਹਨ।ਵਾਈਟ ਡਰੈਗਨ-1 ਦਾ ਔਸਤਨ ਝਾੜ (ਚੌਥੇ ਸਾਲ): 8.35 ਕਿੱਲੋ ਪ੍ਰਤੀ ਪਿੱਲਰ ਅਤੇ ਰੈੱਡ ਡਰੈਗਨ-1 ਦਾ ਔਸਤਨ ਝਾੜ (ਚੌਥੇ ਸਾਲ) 8.75 ਕਿੱਲੋ ਪ੍ਰਤੀ ਪਿੱਲਰ ਹੁੰਦਾ ਹੈ। ਇਸ ਦੇ ਇੱਕ ਫਲ ਦਾ ਔਸਤਨ ਭਾਰ 200-250 ਗ੍ਰਾਮ ਹੋ ਜਾਂਦਾ ਹੈ। ਇਹ ਕਿਸਮਾਂ ਕਿਸਾਨ ਵੀਰ ਜੁਲਾਈ ਮਹੀਨੇ ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹਨ।