ਅੱਪਡੇਟ ਵੇਰਵਾ

1755-istockphoto-809874306-612x612.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2023-01-28 13:40:33

ਪੀ.ਏ.ਯੂ. ਵੱਲੋਂ ਆਲੂਆਂ ਦੀਆਂ ਕਿਸਮਾਂ ਦਾ ਪ੍ਰਮਾਣਿਤ ਬੀਜ ਉਪਲੱਬਧ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਲੂਆਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਵਾ ਦਿੱਤਾ ਹੈ। ਆਲੂਆਂ ਦੀਆਂ ਕਿਸਮਾਂ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਸਟੇਜ-99 ਅਤੇ ਕੁਫਰੀ ਜਯੋਤੀ, ਕੁਫਰੀ ਪੁਖਰਾਜ ਅਤੇ ਕੁਫਰੀ ਸੰਧੂਰੀ ਦਾ ਪ੍ਰਮਾਣਿਕ ਬੀਜ ਪੀ.ਏ.ਯੂ. ਦੇ ਲਾਢੋਵਾਲ ਫਾਰਮ 'ਤੇ ਮੌਜੂਦ ਹੈ। ਇਹਨਾਂ ਕਿਸਮਾਂ ਦੇ ਬੀਜਾਂ ਦੇ ਚਾਹਵਾਨ ਕਿਸਾਨ ਅਗੇਤੀ ਬੁਕਿੰਗ ਕਰਵਾਉਣ ਲਈ ਸਹਿਯੋਗੀ ਨਿਰਦੇਸ਼ਕ (ਬੀਜ) ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 0161-2400898, 98772-96788, 94649-92257 ਈਮੇਲ directorseeds@pau.edu 'ਤੇ ਸੰਪਰਕ ਕਰੋ।