ਅੱਪਡੇਟ ਵੇਰਵਾ

8683-guava_1578460974.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-07-13 16:48:18

ਪੀ.ਏ.ਯੂ ਵੱਲੋ ਅਮਰੂਦ ਅਤੇ ਆਂਵਲਾ ਦੇ ਬੂਟਿਆਂ ਦੀ ਨਿਲਾਮੀ ਨੋਟਿਸ

ਪੀ.ਏ.ਯੂ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਾਲ 2022 ਲਈ ਅਮਰੂਦ (400) ਅਤੇ ਆਂਵਲਾ (35) ਦੇ ਫਲਦਾਰ ਬੂਟਿਆਂ ਦੇ ਫਲਾਂ ਲਈ ਸਾਲ 2022 ਦੀ ਆਮ ਨਿਲਾਮੀ ਮਿਤੀ 15.07.2022 ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਲਾਈਬ੍ਰੇਰੀ ਰੂਮ ਵਿੱਚ ਕੀਤੀ ਜਾਵੇਗੀ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿਚ ਸ਼ਾਮਿਲ ਹੋਣ ਤੋ ਪਹਿਲਾ ਰੁਪਏ 20,000/- (ਵੀਹ ਹਜਾਰ ਰੁਪਏ) ਬਿਆਨਾ ਰਕਮ ਜਮ੍ਹਾ ਕਰਵਾਉਣੀ ਪਵੇਗੀ। ਫਲਾਂ ਦੀ ਫਸਲ ਕਿਸੇ ਵੀ ਕਾਰਜ ਦਿਵਸ ਨੂੰ ਡਾਇਰੈਕਟਰ ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ। ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/3 ਹਿੱਸਾ ਰਾਸ਼ੀ ਬੋਲੀ ਖਤਮ ਹੋਣ ਸਮੇ ਹੀ ਜਮ੍ਹਾਂ ਕਰਾਉਣੀ ਪਵੇਗਾ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦਸਿੱਆ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾ ਅਤੇ ਪ੍ਰਤੀਬੰਧ ਫੋਨ ਨੰ. 94176-92800 ਅਤੇ 94173-20337 ਤੇ ਪਤਾ ਕਰ ਸਕਦੇ ਹੌ।
(ਕਰੋਨਾ ਵਾਇਰਸ ਦੇ ਮੱਦੇਨਜਰ ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਬੋਲੀ ਸੰਪੰਨ ਕਰਵਾਈ ਜਾਵੇਗੀ)