ਅੱਪਡੇਟ ਵੇਰਵਾ

9576-Seeds.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-19 13:15:00

ਪੀਏਯੂ ਵਿੱਚ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ ਉਪਲਬਧ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਵੱਖ ਵੱਖ ਜਿਲਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਵਿਖੇ ਝੋਨੇ ਦੀਆਂ ਉਨੱਤ ਕਿਸਮਾਂ ਪੀ ਆਰ 131, ਪੀ ਆਰ 130, ਪੀ ਆਰ 129, ਪੀ ਆਰ 128, ਪੀ ਆਰ 126, ਪੀ ਆਰ 121, ਪੀ ਆਰ 114 ਅਤੇ ਪੀ ਆਰ 113 ਜਿਨ੍ਹਾਂ ਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਹੈ ਅਤੇ ਬਾਸਮਤੀ ਦੀ ਕਿਸਮਾਂ ਪੰਜਾਬ ਬਾਸਮਤੀ 7 ਅਤੇ ਪੂਸਾ ਬਾਸਮਤੀ 1121 ਦਾ ਬੀਜ ਉਪਲੱਬਧ ਹੈ। ਹੋਰ ਫਸਲਾਂ ਦਾ ਮਿਆਰੀ ਬੀਜ ਵੀ ਸਾਰੇ ਕੇਂਦਰਾਂ ਉੱਤੇ ਮਿਲਦਾ ਹੈ।

ਕੀਮਤ:

ਪੀ ਆਰ 131, ਪੀ ਆਰ 130, ਪੀ ਆਰ 129, ਪੀ ਆਰ 128, ਪੀ ਆਰ 126, ਪੀ ਆਰ 121, ਪੀ ਆਰ 114 ਅਤੇ ਪੀ ਆਰ 113 (8 ਅਤੇ 24 ਕਿੱਲੋ) – 400 ਅਤੇ 1200 ਰੁਪਏ

ਪੰਜਾਬ ਬਾਸਮਤੀ 7 ਅਤੇ ਪੂਸਾ ਬਾਸਮਤੀ 1121 (8 ਅਤੇ 24 ਕਿੱਲੋ) - 600 ਅਤੇ 1800 ਰੁਪਏ

ਨੋਟ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਜਾਂ ਦੀ ਦੁਕਾਨ ਹਫਤੇ ਦੇ ਸੱਤੇ ਦਿਨ ਖੁੱਲੀ ਰਹੇਗੀ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬੀਜ ਲੈਣ ਲਈ ਜਾਣ ਤੋਂ ਪਹਿਲਾਂ ਹੇਠਾਂ ਦਿੱਤੇ ਜਿਲੇਵਾਰ ਸਬੰਧਿਤ ਅਧਿਕਾਰੀ ਨਾਲ ਸੰਪਰਕ ਕਰੋ। ਸੰਪਰਕ ਕਰਨ ਉਪਰੰਤ ਹੀ ਯੂਨੀਵਰਸਿਟੀ ਦੇ ਸਬੰਧਿਤ ਕੇਂਦਰ ਤੇ ਜਾਇਆ ਜਾਵੇ।