ਅੱਪਡੇਟ ਵੇਰਵਾ

5944-potato.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-26 15:32:15

ਪੀ.ਏ.ਯੂ., ਲੁਧਿਆਣਾ ਵਿੱਚ ਆਲੂਆਂ ਦੀਆਂ ਵਿਕਸਿਤ ਕਿਸਮਾਂ ਦਾ ਬੀਜ ਕਿਸਾਨਾਂ ਲਈ ਉਪਲਬਧ ਹੈ

ਆਲੂ ਦੀਆਂ ਕਿਸਮਾਂ ਦੇ ਬੀਜ- ਪੀ.ਏ.ਯੂ. ਵੱਲੋਂ ਨਿਰਮਿਤ ਆਲੂਆਂ ਦੀ ਵਿਕਸਿਤ ਕਿਸਮਾਂ ਜਿਵੇਂ ਕੁਫਰੀ ਪੁਖਰਾਜ, ਕੁਫਰੀ ਜਯੋਤੀ, ਕੁਫਰੀ ਸਿੰਧੂਰੀ ਅਤੇ ਕੁਫਰੀ ਸੂਰਯਾ ਦਾ ਪ੍ਰਮਾਣਿਤ ਬੀਜ ਅਤੇ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਬੀਜ (ਸਟੇਜ-2) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬੀਜ ਫਾਰਮ, ਲਾਢੋਵਾਲ ਵਿਖੇ ਉਪਲੱਬਧ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਬੀਜ ਫਰਵਰੀ ਦੇ ਦੂਜੇ ਹਫਤੇ ਤੋਂ ਮਿਲ ਰਿਹਾ ਹੈ।

ਚਾਹਵਾਨ ਕਿਸਾਨ ਬੀਜ ਪ੍ਰਾਪਤ ਕਰਨ ਲਈ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ।

ਫੋਨ ਨੰਬਰ- 0161-2400898, 8146300510, 9464992257

ਈਮੇਲ- directorseeds@pau.edu