ਅੱਪਡੇਟ ਵੇਰਵਾ

125-PBW_CHAPTI.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-10-30 16:53:05

ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਗਈ ਕਿਸਮ ਪੀ ਬੀ ਡਬਲਯੂ 1 ਚਪਾਤੀ ਦੀ ਕਰੋ ਬਿਜਾਈ

ਪੀ ਬੀ ਡਬਲਯੂ 1 ਚਪਾਤੀ

ਉੱਤਮ ਗੁਣਵੱਤਾ ਵਾਲੀ ਕਣਕ ਦੀ ਕਿਸਮ ਜੋ ਕਿ ਰੋਟੀ ਬਣਾਉਣ ਲਈ ਉੱਤਮ ਦਰਜੇ ਦੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਇਸ ਤੋਂ ਬਣੀ ਰੋਟੀ ਚਿੱਟੇ ਰੰਗ ਦੀ, ਸੁਆਦ ਵਿੱਚ ਮਿੱਠੀ, ਲੰਮੇ ਸਮੇਂ ਤੱਕ ਤਾਜ਼ੀ, ਕੂਲ਼ੀ ਅਤੇ ਨਰਮ ਰਹਿੰਦੀ ਹੈ। ਇਹ ਕਿਸਮ ਸਾਰੇ ਪੰਜਾਬ ਵਿੱਚ ਸਮੇਂ ਸਿਰ ਬਿਜਾਈ ਲਈ ਸਿਫਾਰਿਸ਼ ਕੀਤੀ ਗਈ ਹੈ ਅਤੇ ਇਹ ਕਿਸਮ ਆਪਣੀ ਗੁਣਵੱਤਾ ਕਾਰਨ ਬਾਜ਼ਾਰ ਵਿੱਚ ਵਧੀਆ ਮੁੱਲ ਪ੍ਰਾਪਤ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ ਅਤੇ ਪੱਕਣ ਲਈ ਤਕਰੀਬਨ 154 ਦਿਨ ਲੈਂਦੀ ਹੈ।