ਅੱਪਡੇਟ ਵੇਰਵਾ

5921-gggg.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-09-22 18:25:40

ਨਿੱਬੂ ਜਾਤੀ ਦੇ ਪੌਦਿਆਂ ਦੀ ਨਿਲਾਮੀ

ਸਬ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੀ.ਏ.ਯੂ, ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਾਲ 2022-23 ਲਈ ਨਿੰਬੂ ਜਾਤੀ ਦੇ 2393 ਬੂਟਿਆਂ ਦੀ ਆਮ ਨਿਲਾਮੀ ਮਿਤੀ 30.09.2022 ਦਿਨ ਸ਼ੁੱਕਰਵਾਰ ਨੂੰ ਸਵੇਰੇ 11-30 ਵਜੇ ਲਾਈਬ੍ਰੇਰੀ ਰੂਮ ਵਿਖੇ ਕੀਤੀ ਜਾਵੇਗੀ। ਫਲਾਂ ਦੀ ਫਸਲ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 14 ਰਾਸ਼ੀ ਬੋਲੀ ਖਤਮ ਹੋਣ ਸਾਰ ਅਤੇ ਬਾਕੀ ਤਿੰਨ ਬਰਾਬਰ ਦੀਆਂ ਕਿਸ਼ਤਾਂ ਵਿੱਚ 25 ਦਿਨਾਂ ਦੇ ਅੰਤਰਾਲ 'ਤੇ ਜਮ੍ਹਾਂ ਕਰਵਾਉਣੀ ਪਵੇਗੀ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ 50,000-/ਰੁਪਏ (ਰੁਪਏ ਪੰਜਾਹ ਹਜ਼ਾਰ) ਬਿਆਨਾ ਰਕਮ ਜਮ੍ਹਾਂ ਕਰਾਉਣੀ ਪਵੇਗੀ। ਇਹ ਬਿਆਨਾ ਰਕਮ ਬੋਲੀ ਖਤਮ ਹੋਣ 'ਤੇ ਸਫਲ ਬੋਲੀਕਾਰ ਦੀ ਕੁੱਲ ਰਾਸ਼ੀ ਤੋਂ ਅਲੱਗ ਤੋਂ ਰੱਖੀ ਜਾਵੇਗੀ ਅਤੇ ਨਿਲਾਮੀ ਦੀ ਆਖਰੀ ਕਿਸ਼ਤ 'ਤੇ ਇਹ ਬਿਆਨਾ ਰਕਮ ਐਡਜਸਟ ਕੀਤੀ ਜਾਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦੱਸੇ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾਂ ਅਤੇ ਪ੍ਰਤੀਬੰਧ ਮੌਕੇ 'ਤੇ ਐਲਾਨ ਕੀਤੇ ਜਾਣਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਡਾ.ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ
ਨਿਲਾਮੀ ਨੋਟਿਸ